ਪੁਰਾਣਾ ਮੋਗਾ ਦੀਆਂ ਕਈ ਪੱਤੀਆਂ ਨੇ ਭਾਜਪਾ ਜਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਤੇ ਬੋਹੜ ਸਿੰਘ ਦਾ ਕੀਤਾ ਬਾਈਕਾਟ - ਗੁਰਦੁਆਰਾ ਅਕਾਲਸਰ ਸਾਹਿਬ
🎬 Watch Now: Feature Video
ਮੋਗਾ: ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਅਤੇ ਸਾਬਕਾ ਕੌਂਸਲਰ ਬੋਹੜ ਸਿੰਘ ਦੇ ਵਿਰੋਧ 'ਚ ਉਨ੍ਹਾਂ ਦੇ ਵਾਰਡ ਵਾਸੀਆਂ ਸਮੇਤ ਪੁਰਾਣਾ ਮੋਗਾ ਅਗਵਾੜ ਦੀਆਂ 6-7 ਪਤੀਆਂ ਦੇ ਵਾਸੀਆਂ ਨੇ ਮੋਗਾ ਦੇ ਗੁਰਦੁਆਰਾ ਅਕਾਲਸਰ ਸਾਹਿਬ ਵਿਖੇ ਇਕੱਠ ਕੀਤਾ। ਇਸ ਦੌਰਾਨ ਖੇਤੀ ਕਾਨੂੰਨਾ ਦਾ ਵਿਰੋਧ ਕਰਦਿਆਂ ਉਨ੍ਹਾਂ ਭਾਜਪਾ ਦੇ ਵਿਰੋਧ ਸਮੇਤ ਵਿਨੈ ਸ਼ਰਮਾ ਦਾ ਵੀ ਵਿਰੋਧ ਕੀਤਾ। ਬੁਲਾਰਿਆਂ ਨੇ ਕਿਹਾ ਪਿੱਛਲੇ ਤਕਰੀਬਨ 2 ਮਹੀਨਿਆਂ ਤੋਂ ਭਾਜਪਾ ਦੇ ਕੌਂਸਲਰ ਵਿਨੈ ਸ਼ਰਮਾ ਦੇ ਘਰ ਦੇ ਬਾਹਰ ਕਿਸਾਨ ਜਥੇਬੰਦੀਆਂ ਨੇ ਧਰਨਾ ਲਗਾਇਆ ਹੋਇਾਆ ਹੈ। ਪਰ ਉਨ੍ਹਾਂ ਦੇ ਮਨ 'ਚ ਕਿਸਾਨਾਂ ਦਾ ਦਰਦ ਨਹੀਂ ਬਲਕਿ ਮੋਦੀ ਦੇ ਗੁਣ ਗਾ ਰਹੇ ਹਨ। ਇਸ ਲਈ ਸਮੁੱਚੇ ਇਕੱਠ ਨੇ ਵਿਨੈ ਸ਼ਰਮਾ ਅਤੇ ਭਾਜਪਾ ਦੇ ਕੌਂਸਲਰ ਬੋਹੜ ਸਿੰਘ ਦਾ ਵੀ ਬਾਈਕਾਟ ਕੀਤਾ। ਇਸ ਤੋਂ ਬਾਅਦ ਸਮੂਹ ਇਕੱਠ ਕਾਫਲੇ ਦੇ ਰੂਪ ਚ ਵਿਨੈ ਸ਼ਰਮਾ ਦੇ ਘਰ ਦੇ ਬਾਹਰ ਲੱਗੇ ਧਰਨੇ 'ਚ ਪਹੁੰਚੇ।