ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਸੇਵਾ ਭਾਰਤੀ ਸੰਸਥਾ ਦੀ ਟੀਮ ਨੇ ਲਾਏ 200 ਬੂਟੇ - ਰੁੱਖ ਲਗਾਉਣ ਦਾ ਸੁਨੇਹਾ
🎬 Watch Now: Feature Video
ਫਿਰੋਜ਼ਪੁਰ : ਅਨਲੌਕ ਸ਼ੁਰੂ ਹੋਣ ਮਗਰੋਂ ਸ਼ਹਿਰ 'ਚ ਲੋਕਾਂ ਦੀ ਆਵਾਜਾਈ ਤੇ ਵਾਹਨਾਂ ਕਾਰਨ ਮੁੜ ਤੋਂ ਪ੍ਰਦੂਸ਼ਣ ਵੱਧ ਗਿਆ ਹੈ। ਇਸ ਨੂੰ ਵੇਖਦੇ ਹੋਏ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਦੀ ਟੀਮ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੇਵਾ ਭਾਰਤੀ ਦੇ ਸਰਪ੍ਰਸਤ ਮਧੂ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ੀਰਾ ਦੇ ਪ੍ਰਧਾਨ ਵੀਰ ਸਿੰਘ ਚਾਵਲਾ ਨੇ ਆਪਣੀ ਟੀਮ ਨਾਲ ਮਿਲ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ 200 ਤੋਂ ਵੱਧ ਬੂਟੇ ਲਗਾਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਥਾਣਾ ਸਿੱਟੀ ਦੇ ਇੰਚਾਰਜ ਮੋਹਿਤ ਧਵਨ ਨੇ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿ ਰੁੱਖ ਤੇ ਬੂਟੇ ਸਾਡੇ ਲਈ ਬੇਹਦ ਲਾਹੇਵੰਦ ਹਨ। ਪ੍ਰਦੂਸ਼ਣ ਵੱਧਣ ਕਾਰਨ ਸਾਹ ਲੈਣਾ ਔਖਾ ਹੋ ਗਿਆ ਹੈ। ਅਜਿਹੇ 'ਚ ਅਸੀਂ ਬੂਟੇ ਤੇ ਰੁੱਖ ਲਾ ਕੇ ਹੀ ਸਾਫ ਤੇ ਸ਼ੁੱਧ ਹਵਾ ਹਾਸਲ ਕਰ ਸਕਦੇ ਹਾਂ। ਸੇਵਾ ਭਾਰਤੀ ਦੇ ਬੁਲਾਰੇ ਡਾ.ਰਮੇਸ਼ ਨੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੱਤਾ।