ਹਾਈਡਲ ਨਹਿਰ 'ਚ ਨੌਜਵਾਨ ਦੀ ਲਾਸ਼ ਮਿਲਣ ਕਾਰਨ ਸਨਸਨੀ - ਲਾਪਤਾ ਨੌਜਵਾਨ ਦੀ ਲਾਸ਼
🎬 Watch Now: Feature Video

ਹੁਸ਼ਿਆਰਪੁਰ: ਮੁਕੇਰੀਆਂ ਨਜ਼ਦੀਕ ਪਿੰਡ ਐਮਾ ਮਾਂਗਟ ਦੇ 29 ਸਾਲਾਂ ਲਾਪਤਾ ਨੌਜਵਾਨ ਦੀ ਲਾਸ਼ ਹਾਈਡਲ ਨਹਿਰ 'ਚ ਪਾਵਰ ਹਾਊਸ ਨੰਬਰ ਚਾਰ ਨਜ਼ਦੀਕ ਮਿਲਣ ਕਾਰਨ ਸਨਸਨੀ ਫੈਲ ਗਈ। ਇਸ ਸਬੰਧੀ ਮ੍ਰਿਤਕ ਦੇ ਭੈਣ ਅਤੇ ਜੀਜੇ ਦਾ ਕਹਿਣਾ ਕਿ ਮ੍ਰਿਤਕ ਵਲੋਂ ਰਾਤ ਸਮੇਂ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਸੀ ਕਿ ਉਨਹਾਂ ਕੋਲ ਆ ਰਿਹਾ ਹੈ, ਪਰ ਮ੍ਰਿਤਕ ਨਾ ਤਾਂ ਉਨ੍ਹਾਂ ਕੋਲ ਪਹੁੰਚਿਆ ਅਤੇ ਨਾ ਹੀ ਵਾਪਸ ਘਰ ਆਇਆ। ਉਨ੍ਹਾਂ ਕਿਹਾ ਕਿ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਉਨ੍ਹਾਂ ਵਲੋਂ ਦਰਜ ਕਰਵਾਈ ਗਈ ਸੀ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਕਤ ਨੌਜਵਾਨ ਦੀ ਲਾਸ਼ ਬਰਾਮਦ ਹੋ ਗਈ ਹੈ ਅਤੇ ਮਾਮਲੇ 'ਚ ਬਣਦੀ ਕਾਰਵਾਈ ਅਮਲ 'ਚ ਲਿਆਉਂਦੀ ਜਾਵੇਗੀ।