ਰਾਏਕੋਟ ਸਿਟੀ ਪੁਲਿਸ ਵੱਲੋਂ ਅੱਤਵਾਦ ਵਿਰੋਧੀ ਵਿਸ਼ੇ 'ਤੇ ਸੈਮੀਨਾਰ - Anti Terrorism Seminar
🎬 Watch Now: Feature Video
ਲੁਧਿਆਣਾ: ਰਾਏਕੋਟ ਸਿਟੀ ਪੁਲਿਸ ਵੱਲੋਂ ਐਸਐਸਪੀ ਲੁਧਿਆਣਾ ਦਿਹਾਤੀ ਚਰਨਜੀਤ ਸਿੰਘ ਦੇ ਆਦੇਸ਼ਾਂ ਅਤੇ ਡੀਐਸਪੀ ਰਾਏਕੋਟ ਸੁਖਨਾਜ ਸਿੰਘ ਦੇ ਦਿਸਾਂ-ਨਿਰਦੇਸਾਂ ਤਹਿਤ ਥਾਣਾ ਮੁੱਖੀ ਹੀਰਾ ਸਿੰਘ ਸੰਧੂ ਦੀ ਦੇਖ-ਰੇਖ ਹੇਠ ਰਾਏਕੋਟ ਵਿਖੇ ਅੱਤਵਾਦ ਵਿਰੋਧੀ ਵਿਸ਼ੇ 'ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਯੂਨੀਅਨਾਂ ਦੇ ਨੁਮਾਇੰਦਿਆਂ ਅਤੇ ਮੋਹਤਵਰਾਂ ਨੇ ਸ਼ਮੂਲੀਅਤ ਕੀਤੀ। ਥਾਣਾ ਮੁੱਖੀ ਹੀਰਾ ਸਿੰਘ ਸੰਧੂ ਨੇ ਆਖਿਆ ਕਿ ਪੰਜਾਬ ਪੁਲਿਸ ਦੇ ਨੌਜਵਾਨਾਂ ਵੱਲੋਂ ਅੱਤਵਾਦ ਦੌਰਾਨ ਕੀਤੀਆਂ ਕੁਰਬਾਨੀਆਂ ਤੋਂ ਆਉਣ ਵਾਲੀ ਪੀੜੀ ਨੂੰ ਜਾਣੂੰ ਕਰਵਾਉਣ ਦੇ ਮਕਸਦ ਤਹਿਤ ਇਹ ਸੈਮੀਨਾਰ ਕਰਵਾਇਆ ਗਿਆ ਹੈ ਤਾਂ ਜੋ ਉਨਾਂ ਨੂੰ ਸਮਾਜ ਤੇ ਦੇਸ਼ ਵਿੱਚ ਪੁਲਿਸ ਦੀ ਭੂਮਿਕਾ ਤੋਂ ਜਾਗਰੁਕ ਕੀਤਾ ਜਾ ਸਕੇ।