ਦੋਰਾਹਾ ’ਚ "ਸਵੈ-ਰੋਜ਼ਗਾਰ" ਲੋਨ ਮੇਲੇ ਦਾ ਕੀਤਾ ਗਿਆ ਆਯੋਜਨ - ਲੋਨ ਮੇਲੇ
🎬 Watch Now: Feature Video
ਲੁਧਿਆਣਾ: ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ "ਘਰ ਘਰ ਰੁਜ਼ਗਾਰ" ਯੋਜਨਾ ਤਹਿਤ ਦੋਰਾਹਾ ਵਿੱਚ "ਸਵੈ ਰੋਜ਼ਗਾਰ" ਮੇਲੇ ਦਾ ਆਯੋਜਾਨ ਕੀਤਾ ਗਿਆ। ਇਸ ਲੋਨ ਕੈਂਪ ਦਾ ਮੁੱਖ ਮਕਸਦ ਬੇਰੁਜ਼ਗਾਰ ਲੋਕਾਂ ਲਈ ਸਵੈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਸੀ। ਲੋਨ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਰੁਜ਼ਗਾਰ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਜਾਗਰੂਕਤਾ ਕੈਂਪ ਦਾ ਮੁੱਖ ਮਕਸਦ ਉਨ੍ਹਾਂ ਪੜ੍ਹੇ ਲਿਖੇ ਲੋਕ ਜਿਨ੍ਹਾਂ ਨੇ ਕਿੱਤਾ ਮੁਖੀ ਕੋਰਸ ਕੀਤੇ ਹੋਣ ਬਾਵਜੂਦ ਬੇਰੁਜ਼ਗਾਰ ਹਨ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਇਨ੍ਹਾਂ ਚੁਣੇ ਗਏ ਲੋਕਾਂ ਨੂੰ ਵੱਖ ਵੱਖ ਬੈਂਕਾਂ ਦੁਆਰਾ ਲੋਨ ਮੁਹੱਈਆ ਕਰਵਾਇਆ ਜਾਵੇਗਾ ਜਿਸ ਦੀ ਮਦਦ ਨਾਲ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ।