ETV Bharat / state

ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੇ ਫਿਕਰਾਂ 'ਚ ਪਾਏ ਲੋਕ, ਲਗਾਤਾਰ ਹੋ ਰਹੀ ਅਰਦਾਸ - KHANAURI BORDER

ਬੀਤੀ ਰਾਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਜਾਣ ਤੋਂ ਬਾਅਦ ਖਨੌਰੀ ਦਾ ਮੋਰਚਾ ਫਿਕਰਾਂ 'ਚ ਹੈ। ਲੋਕਾਂ ਵੱਲੋਂ ਅਰਦਾਸ ਕੀਤੀ ਜਾ ਰਹੀ।

Farmer leader Jagjit Singh's health condition worsens, concern over drop in BP
ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੇ ਫਿਕਰਾਂ 'ਚ ਪਾਏ ਲੋਕ, ਲਗਾਤਾਰ ਹੋ ਰਹੀ ਅਰਦਾਸ (Etv Bharat)
author img

By ETV Bharat Punjabi Team

Published : Jan 7, 2025, 3:29 PM IST

ਸੰਗਰੂਰ : ਖਨੌਰੀ ਸਰਹੱਦ 'ਤੇ 43 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਗਈ। ਉਸ ਦਾ ਬੀਪੀ ਅਚਾਨਕ ਘੱਟ ਹੋ ਗਿਆ ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਕਰੀਬ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਉਹਨਾਂ ਦੀ ਹਾਲਤ ਆਮ ਵਾਂਗ ਹੋ ਸਕੀ। ਇਸ ਦੌਰਾਨ ਕਿਸਾਨਾਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ।

ਡਾਕਟਰਾਂ ਨੇ ਆਖਰੀ ਸਮੇਂ ਤੱਕ ਕੋਸ਼ਿਸ਼ਾਂ ਕੀਤੀਆਂ ਅਤੇ ਉਨਾਂ ਦੀ ਇਹ ਕੋਸ਼ਿਸ਼ਾਂ ਰੰਗ ਲਿਆਈਆਂ। ਰੱਬ ਦੀ ਮਿਹਰ ਨਾਲ ਜਗਜੀਤ ਸਿੰਘ ਡੱਲੇਵਾਲ ਮੁੜ ਤੋਂ ਹੋਸ਼ ਵਿੱਚ ਆਏ ਅਤੇ ਉਹਨਾਂ ਨੇ ਡਾਕਟਰਾਂ ਦੀ ਹਰ ਇੱਕ ਗੱਲ ਦਾ ਜਵਾਬ ਦਿੱਤਾ। ਦੱਸ ਦਈਏ ਕਿ ਬੀਤੀ ਰਾਤ ਜਦੋਂ ਜਗਜੀਤ ਸਿੰਘ ਡੱਲੇਵਾਲ ਦਾ ਬੀਪੀ ਕਾਫੀ ਜਿਆਦਾ ਘੱਟ ਗਿਆ ਤਾਂ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲੇ ਗਏ। ਇਸ ਦੌਰਾਨ ਮੌਕੇ 'ਤੇ ਮੌਜੂਦ ਡਾਕਟਰਾਂ ਨੇ ਉਹਨਾਂ ਦੇ ਹੱਥ ਪੈਰ ਝੱਸ ਕੇ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ।

ਹਾਲਾਂਕਿ ਮੌਕੇ ਦੇ ਉੱਤੇ ਮੌਜੂਦ ਸਮਰਥਕਾਂ ਦੇ ਵਿੱਚ ਨਿਰਾਸ਼ਾ ਛਾ ਗਈ ਸੀ ਅਤੇ ਕਈ ਔਰਤਾਂ ਉੱਥੇ ਰੋਣ ਵੀ ਲੱਗ ਗਈਆਂ ਸੀ। ਜਿਸ ਤੋਂ ਬਾਅਦ ਇੱਕ ਵਾਰ ਤਾਂ ਪੂਰੇ ਖਨੌਰੀ ਬਾਰਡਰ ਦੇ ਉੱਤੇ ਮਾਹੌਲ ਕਾਫੀ ਜ਼ਿਆਦਾ ਗਮਗੀਨ ਹੋ ਗਿਆ। ਪਰੰਤੂ ਜਿਵੇਂ ਹੀ ਡਾਕਟਰਾਂ ਨੇ ਉਹਨਾਂ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਤਾਂ ਉਹਨਾਂ ਦਾ ਬੀਪੀ ਨੋਰਮਲ ਹੋ ਗਿਆ।

ਸੁਪਰੀਮ ਕੋਰਟ ਕਮੇਟੀ ਦੀ ਮੀਟਿੰਗ ਹੋਈ

ਸੁਪਰੀਮ ਕੋਰਟ ਹਾਈ ਪਾਵਰ ਕਮੇਟੀ ਨੇ ਬੀਤੇ ਕੱਲ੍ਹ ਯਾਨੀ ਸੋਮਵਾਰ ਨੂੰ ਕਿਸਾਨ ਆਗੂ ਡੱਲੇਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਡੱਲੇਵਾਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਉਨ੍ਹਾਂ ਨੂੰ ਕਿਸੇ ਡਾਕਟਰੀ ਇਲਾਜ ਦੀ ਲੋੜ ਨਹੀਂ ਪਵੇਗੀ ਅਤੇ ਉਹ ਆਪਣਾ ਮਰਨ ਵਰਤ ਤੁਰੰਤ ਖਤਮ ਕਰ ਦੇਣਗੇ। ਦੱਸ ਦਈਏ ਕਿ ਸੇਵਾ ਮੁਕਤ ਜਸਟਿਸ ਨਵਾਬ ਸਿੰਘ ਦੀ ਅਗਵਾਈ ਹੇਠ ਹਾਈ ਪਾਵਰ ਕਮੇਟੀ ਕਿਸਾਨ ਆਗੂ ਨੂੰ ਮਿਲਣ ਖਨੌਰੀ ਪੁੱਜੀ ਸੀ।

ਕੌਮੀ ਇਨਸਾਫ਼ ਮੋਰਚੇ ਦੇ 2 ਸਾਲ ਪੂਰੇ: ਚੰਡੀਗੜ੍ਹ 'ਚ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ, ਕਈ ਵੱਡੇ ਆਗੂ ਨਜ਼ਰਬੰਦ

ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਘਰ ਵਿੱਚ ਕੀਤਾ ਨਜ਼ਰਬੰਦ, ਪੁਲਿਸ ਨੇ ਪਾਇਆ ਘੇਰਾ

ਪੰਜਾਬ 'ਚ ਆਉਂਦੇ ਦੋ ਦਿਨਾਂ ਅੰਦਰ ਸੰਘਣੀ ਧੁੰਦ ਪੈਣ ਦੇ ਅਸਾਰ,ਮੌਸਮ ਵਿਭਾਗ ਵੱਲੋਂ ਅਲਰਟ ਜਾਰੀ, ਮੀਂਹ ਦੀ ਵੀ ਜਤਾਈ ਗਈ ਸੰਭਾਵਨਾ

ETV Bharat Logo

Copyright © 2025 Ushodaya Enterprises Pvt. Ltd., All Rights Reserved.