ਲੁਧਿਆਣਾ: ਜ਼ਿਲ੍ਹੇ ਵਿੱਚ ਕੁੱਤਿਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਬੀਤੇ ਦਿਨੀਂ ਮੁੱਲਾਪੁਰ ਰੋਡ 'ਤੇ ਪੈਂਦੇ ਪਿੰਡ ਹਸਨਪੁਰ 'ਚ ਕੁੱਤਿਆਂ ਨੇ ਇੱਕ ਬੱਚੇ ਦੀ ਜਾਨ ਲੈ ਲਈ। ਪਿੰਡ ਦੇ ਸ਼ਮਸ਼ਾਨਘਾਟ ਦੇ ਪਿੱਛੇ ਖਾਲੀ ਪਲਾਂਟ 'ਚੋਂ ਬੱਚੇ ਦੀ ਲਾਸ਼ ਖੂਨ ਨਾਲ ਲੱਥਪੱਥ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਆਦਮਖੋਰ ਕੁੱਤਿਆਂ ਵੱਲੋਂ ਬੱਚੇ ਉੱਤੇ ਹਮਲਾ ਕੀਤਾ ਗਿਆ, ਮ੍ਰਿਤਕ ਦੀ ਪਛਾਣ ਅਰਜੁਨ ਵੱਜੋਂ ਹੋਈ ਹੈ ਜੋ ਕਿ 10 ਸਾਲ ਦਾ ਸੀ। ਮ੍ਰਿਤਕ ਚੌਥੀ ਜਮਾਤ ਦਾ ਵਿਦਿਆਰਥੀ ਸੀ।
ਕੁੱਤਿਆਂ ਨੇ ਲਈ ਬੱਚੇ ਦੀ ਜਾਨ
ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਦੁਪਹਿਰ ਨੂੰ ਖੇਡਣ ਗਿਆ ਸੀ, ਪਰ ਵਾਪਿਸ ਨਹੀਂ ਆਇਆ, ਉਹਨਾਂ ਨੂੰ ਲੱਗਿਆ ਕਿ ਉਹ ਨਗਰ ਕੀਰਤਨ ਦੇ ਵਿੱਚ ਗਿਆ ਹੈ। ਜਿਸ ਤੋਂ ਬਾਅਦ ਜਦੋਂ ਉਹ ਸ਼ਾਮ ਤੱਕ ਵੀ ਘਰ ਨਾ ਪਰਤਿਆ ਤਾਂ ਦੂਜੇ ਬੇਟੇ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਦੱਸਿਆ ਕਿ ਅਰਜੁਨ ਉੱਤੇ ਕੁੱਤਿਆਂ ਨੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ ਹੈ।
ਪਤੰਗ ਪਿੱਛੇ ਗਿਆ ਸੀ ਬੱਚਾ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਬਾਹਰ ਸੜਕ ’ਤੇ ਝੁੱਗੀ ’ਚ ਰਹਿਣ ਵਾਲਾ ਅਰਜੁਨ ਐਤਵਾਰ ਨੂੰ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਉਸ ਨੇ ਅਸਮਾਨ ’ਚ ਕੱਟੀ ਹੋਈ ਪਤੰਗ ਦੇਖੀ ਅਤੇ ਇਸ ਦੌਰਾਨ ਆਪਣੇ 2 ਦੋਸਤਾਂ ਨਾਲ ਉਹ ਪਤੰਗ ਨੂੰ ਫੜਨ ਲਈ ਦੌੜ ਗਿਆ। ਜਦੋਂ ਉਹ ਪਤੰਗ ਪਿੱਛੇ ਭੱਜਦਾ ਦੂਰ ਹੱਡਾਰੋੜੀ ਕੋਲ ਪਹੁੰਚ ਗਿਆ ਤਾਂ ਉਥੇ ਆਦਮਖੋਰ ਕੁੱਤਿਆਂ ਨੇ ਉਸ ਨੂੰ ਫੜ ਲਿਆ ਅਤੇ ਕੁੱਤਿਆਂ ਦੇ ਝੁੰਡ ਨੇ ਉਸ ਉੱਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸੂਚਨਾ ਦਿੱਤੀ ਅਤੇ ਪਿੰਡ ਦੇ ਲੋਕ ਇਕੱਠੇ ਹੋ ਗਏ।
ਪਿੰਡ ਵਿੱਚ ਕੁੱਤਿਆਂ ਦਾ ਖੌਫ਼
ਪਿੰਡ 'ਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਇੱਕ ਦੁਕਾਨਦਾਰ ਨੇ ਅਰਜੁਨ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਅਤੇ ਉਸ ਦਾ ਪਰਿਵਾਰ ਮੌਕੇ 'ਤੇ ਪਹੁੰਚ ਗਿਆ। ਪਿੰਡ ਦੇ ਸਾਬਕਾ ਸਰਪੰਚ ਨੇ ਦੱਸਿਆ ਹੈ ਕਿ ਪਿੰਡ ਦੇ ਵਿੱਚ ਕੁੱਤਿਆਂ ਦਾ ਖੌਫ ਹੈ। ਇਸ ਉੱਤੇ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਿਸ ਨੇ ਕਿਹਾ ਕਿ ਅਸੀਂ ਜੇਕਰ ਉਹ ਜ਼ਖਮੀ ਹੁੰਦਾ ਤਾਂ ਉਸ ਦਾ ਇਲਾਜ ਕਰਾ ਸਕਦੇ ਸੀ। ਉਹ ਕੁੱਤਿਆਂ ਦੇ ਕਿਸੇ ਤਰ੍ਹਾਂ ਦਾ ਕੋਈ ਕਾਰਵਾਈ ਨਹੀਂ ਕਰ ਸਕਦੇ।
- ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ’ਚ ਲੱਖਾਂ ਦੀ ਚੋਰੀ, 30 ਤੋਂ 35 ਕਿਲੋ ਚਾਂਦੀ ਲੈ ਕੇ ਫ਼ਰਾਰ ਹੋਏ ਚੋਰ, ਕੀਤੀ ਬੇਅਦਬੀ
- ਪੰਜਾਬ 'ਚ ਆਉਂਦੇ ਦੋ ਦਿਨਾਂ ਅੰਦਰ ਸੰਘਣੀ ਧੁੰਦ ਪੈਣ ਦੇ ਅਸਾਰ,ਮੌਸਮ ਵਿਭਾਗ ਵੱਲੋਂ ਅਲਰਟ ਜਾਰੀ, ਮੀਂਹ ਦੀ ਵੀ ਜਤਾਈ ਗਈ ਸੰਭਾਵਨਾ
- ਜਿੰਦਗੀ 'ਚ ਇੱਕ ਵਾਰ ਹੀ ਕਿਉਂ ਆਉਂਦਾ ਮਹਾਕੁੰਭ, ਆਖਿਰ ਕੀ ਹੈ ਮਿਥਿਹਾਸ, ਇਸ ਵਾਰ ਕਦੋਂ ਮਨਾਇਆ ਦਾ ਰਿਹਾ ਮਹਾਕੁੰਭ, ਜਾਣੋ ਸਭ ਕੁੱਝ