ਲੋਕਾਂ ਦੇ ਵਿਰੋਧ ਤੋਂ ਬਾਅਦ ਸੈਕਟਰ 30 ਨੂੰ ਕੱਢਿਆ ਕੰਟੇਨਮੈਂਟ ਜ਼ੋਨ 'ਚੋਂ ਬਾਹਰ - chandigarh Sector 30 latest news
🎬 Watch Now: Feature Video
ਚੰਡੀਗੜ੍ਹ: ਸੈਕਟਰ 30 ਨੂੰ ਕੰਟੇਨਮੈਂਟ ਜ਼ੋਨ 'ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਅੱਜ ਇਕ ਨੋਟੀਫਿਕੇਸ਼ਨ ਕੱਢ ਕੇ ਇਸ ਬਾਰੇ ਦੱਸਿਆ ਗਿਆ ਹੈ ਕਿ ਸੈਕਟਰ 30 ਦੇ ਵਿੱਚ 31 ਲੋਕ ਜੋ ਕਿ ਕੁਆਰੰਟੀਨ ਸਨ ਉਨ੍ਹਾਂ ਨੂੰ ਕਿਸੇ ਹੋਰ ਥਾਂ ਕੁਆਰੰਟੀਨ ਹੋਣ ਦੇ ਲਈ ਭੇਜ ਦਿੱਤਾ ਗਿਆ ਹੈ ਅਤੇ ਬਾਕੀ ਲੋਕਾਂ ਨੂੰ ਸ਼ਹਿਰ ਦੇ ਵਿੱਚ ਆਵਾਜਾਈ ਦੀ ਛੋਟ ਦੇ ਦਿੱਤੀ ਗਈ ਹੈ। ਸ਼ਹਿਰ ਦੇ ਵਿੱਚ ਸੈਕਟਰ 30 ਦੇ ਲੋਕਾਂ ਵੱਲੋਂ ਬੀਤੇ ਦਿਨ ਬਾਹਰ ਨਿਕਲ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਇਹ ਫੈਸਲਾ ਲਿਆ ਗਿਆ ਕਿ ਸੈਕਟਰ 30 ਨੂੰ ਕੰਟੇਨਮੈਂਟ ਜ਼ੋਨ ਵਿੱਚੋਂ ਕੱਢਿਆ ਜਾਣਾ ਹੈ। ਇਸ ਤੋਂ ਇਲਾਵਾ ਉੱਥੋਂ ਦੀ ਮਿਲਟਰੀ ਵੀ ਹਟਾ ਦਿੱਤੀ ਗਈ ਹੈ ਅਤੇ ਨਾਲ ਹੀ ਪੁਲਿਸ ਕਰਮੀ ਉੱਥੇ ਤੈਨਾਤ ਰਹਿਣਗੇ।