ਪੂਰੇ ਦੇਸ਼ 'ਚ ਹੋ ਰਹੇ ਪੰਜਾਬ ਦੇ ਇਸ ਗੱਭਰੂ ਦੇ 'Biceps' ਦੇ ਚਰਚੇ - ਸਤਨਾਮ ਖੱਟੜਾ
🎬 Watch Now: Feature Video
ਚੰਡੀਗੜ੍ਹ: ਇੱਕ ਪਾਸੇ ਜਿੱਥੇ ਪੰਜਾਬ ਦੀ ਜਵਾਨੀ ਨਸ਼ਿਆਂ 'ਚ ਡੁੱਬੀ ਹੋਈ ਹੈ, ਉੱਥੇ ਹੀ ਸਰਹਿੰਦ ਦੇ ਕਬੱਡੀ ਖਿਡਾਰੀ ਸਤਨਾਮ ਖਟੜਾ ਨੌਜਵਾਨਾਂ ਲਈ ਪ੍ਰੇਰਣਾ ਬਣ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਲੋਕ ਸਤਨਾਮ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ। ਕਿਸੇ ਵੇਲ੍ਹੇ ਨਸ਼ੇ ਦੇ ਆਦੀ ਸਤਨਾਮ ਨੇ ਨਸ਼ਾ ਛੱਡ ਸਿਹਤ ਨੂੰ ਚੁਣਿਆ ਤੇ ਅੱਜ ਉਹ ਭਾਰਤ ਦੇ ਸਭ ਤੋਂ ਜ਼ਿਆਦਾ ਚੌੜੇ ਡੌਲੇ ਵਾਲੇ ਪੁਰਸ਼ ਬਣ ਗਏ ਹਨ।
ਦੱਸ ਦਈਏ ਕਿ ਸਤਨਾਮ ਖੁਦ ਤੰਦਰੁਸਤ ਹੋਣ ਦੇ ਨਾਲ ਨਾਲ ਹੋਰਾਂ ਨੂੰ ਵੀ ਤੰਦਰੁਸਤੀ ਦੀ ਰਾਹ 'ਤੇ ਪਾ ਰਹੇ ਹਨ। ਉਮੀਦ ਹੈ ਕਿ ਸਤਨਾਮ ਤੋਂ ਪ੍ਰਭਾਵਿਤ ਪੰਜਾਬ ਦੇ ਨੌਜਵਾਨ ਸਿਹਤ ਦਾ ਰਾਹ ਚੁਣਨਗੇ ਅਤੇ ਸੂਬੇ ਨੂੰ ਨਸ਼ਾ ਮੁਕਤ ਤੇ ਤੰਦਰੁਸਤ ਪੰਜਾਬ ਮੁਹਿੰਮ ਨੂੰ ਕਾਮਯਾਬ ਬਣਾਉਣ 'ਚ ਮਦਦ ਕਰਨਗੇ।
Last Updated : Jun 28, 2019, 1:29 PM IST