ਵਿਦੇਸ਼ ਫ਼ਸੇ ਲੋਕਾਂ ਦੀ ਵਤਨ ਵਾਪਸੀ ਲਈ ਕਰੋੜਾਂ ਦਾ ਖਰਚਾ ਚੁੱਕੇਗੀ 'ਸਰਬੱਤ ਦਾ ਭਲਾ ਟਰੱਸਟ' - covid-19
🎬 Watch Now: Feature Video
ਅੰਮ੍ਰਿਤਸਰ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਇੱਕ ਵਾਰ ਫਿਰ ਆਪਣੇ ਵੱਡੇ ਜਿਗਰੇ ਦਾ ਸਬੂਤ ਦਿੰਦਿਆਂ ਖਾੜੀ ਦੇਸ਼ਾਂ 'ਚ ਫ਼ਸੇ ਉੱਤਰੀ ਭਾਰਤ ਨਾਲ ਸਬੰਧਿਤ ਲੋਕਾਂ ਨੂੰ ਆਪਣੇ ਖਰਚ 'ਤੇ ਵਾਪਸ ਵਤਨ ਲੈ ਕੇ ਆਉਣ ਦਾ ਐਲਾਨ ਕੀਤਾ ਹੈ। ਡਾ. ਓਬਰਾਏ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤ ਕਾਰਨ ਅਰਬ ਦੇਸ਼ਾਂ 'ਚ ਹਜ਼ਾਰਾਂ ਹੀ ਅਜਿਹੇ ਭਾਰਤੀ ਫਸੇ ਹੋਏ ਹਨ ਜੋ ਆਪਣੇ ਦੇਸ਼ ਆਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਵਾਪਿਸ ਲਿਆਉਣ ਲਈ ਪਹਿਲੇ ਪੜਾਅ 'ਚ 4 ਚਾਰਟਰਡ ਜਹਾਜ਼ਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਬਾਰੇ ਉਨ੍ਹਾਂ ਦੀ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨਾਲ ਵੀ ਦੋ ਵਾਰ ਮੀਟਿੰਗ ਹੋ ਚੁੱਕੀ ਹੈ ਅਤੇ ਔਜਲਾ ਭਾਰਤ ਸਰਕਾਰ ਕੋਲੋਂ ਇਸ ਸਬੰਧੀ ਮਨਜ਼ੂਰੀ ਲੈਣ ਲਈ ਯਤਨਸ਼ੀਲ ਹਨ।