ਰਈਆ ’ਚ ਵਿਕਾਸ ਕਰਨ ਲਈ ਵਚਨਬੱਧ- ਸੰਤੋਖ ਸਿੰਘ ਭਲਾਈਪੁਰ - ਨਗਰ ਨਿਗਮਾਂ ਦੇ ਨਵੇਂ ਪ੍ਰਧਾਨਾਂ
🎬 Watch Now: Feature Video

ਪੰਜਾਬ ਭਰ ਵਿੱਚ ਵੱਖ ਵੱਖ ਨਗਰ ਨਿਗਮਾਂ ਦੇ ਨਵੇਂ ਪ੍ਰਧਾਨਾਂ ਸਮੇਤ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਇਸੇ ਲੜੀ ਤਹਿਤ ਨਗਰ ਪੰਚਾਇਤ ਰਈਆ ਵਿੱਚ ਵੀ ਚੋਣ ਕਰਵਾ ਕੇ ਨਵੇਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਚੁਣੇ ਗਏ। ਇਸ ਮੌਕੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਮੁੜ ਤੋਂ ਰਈਆ ਵਾਸੀਆਂ ਦਾ ਧੰਨਵਾਦ ਕੀਤਾ। ਨਾਲ ਹੀ ਕਿਹਾ ਕਿ ਨਗਰ ਦੇ ਸੂਝਵਾਨ ਵੋਟਰਾਂ ਵੱਲੋਂ ਜਿੱਥੇ ਵੋਟਾਂ ਪਾ ਕੇ ਜਿੰਮੇਵਾਰ ਨਾਗਰਿਕ ਹੋਣ ਦਾ ਫਰਜ ਨਿਭਾਇਆ ਗਿਆ ਉੱਥੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੰਦੇ ਹੋਏ 13 ਵਾਰਡਾਂ ਵਿੱਚੋਂ 12 ਵਾਰਡਾਂ ’ਤੇ ਜਿਤਾ ਕੇ ਕਾਂਗਰਸ ਪਾਰਟੀ ਹੱਥ ਭਾਰੀ ਬਹੁਮਤ ਨਾਲ ਨਗਰ ਨਿਗਮ ਰਈਆ ਦੀ ਵਾਗਡੋਰ ਦਿੱਤੀ ਗਈ ਹੈ।