ਜਦੋਂ ਸੰਜੇ ਦੱਤ ਨੇ ਕੈਂਸਰ ਦੇ ਇਲਾਜ ਲਈ ਲੁਧਿਆਣਾ ਦੇ ਡਾਕਟਰ ਨਾਲ ਕੀਤਾ ਸੰਪਰਕ - Sanjay Dutt consults Ludhiana doctor
🎬 Watch Now: Feature Video

ਲੁਧਿਆਣਾ: ਮੀਡੀਆ ਰਿਪੋਰਟਾਂ ਵਿੱਚ ਸੰਜੇ ਦੱਤ ਨੂੰ ਕੈਂਸਰ ਦੀ ਬੀਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ, ਜਿਸ ਵਿੱਚ ਲੁਧਿਆਣਾ ਦੇ ਇੱਕ ਆਯੁਰਵੈਦਿਕ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਸੰਜੇ ਦੱਤ ਨੇ ਇਲਾਜ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਡਾ. ਰੁਪਿੰਦਰ ਸਿੰਘ ਨੇ ਕਿਹਾ ਕਿ ਜਦੋਂ ਸੰਜੇ ਦੱਤ ਨੂੰ ਕੈਂਸਰ ਹੋਇਆ ਸੀ, ਤਾਂ ਸੰਜੇ ਦੱਤ ਦੇ ਦਫ਼ਤਰ ਵਿੱਚੋਂ ਉਨ੍ਹਾਂ ਨੂੰ ਫੋਨ ਆਇਆ ਅਤੇ ਇਲਾਜ ਬਾਰੇ ਜਾਣਕਾਰੀ ਲਈ। ਇਲਾਜ ਲਈ ਸਮਾਂ ਵੀ ਲਿਆ ਅਤੇ ਕੀਮੋਥੈਰੇਪੀ ਤੋਂ ਬਾਅਦ ਇਲਾਜ ਲਈ ਪੁੱਜਣ ਬਾਰੇ ਕਿਹਾ। ਹਾਲਾਂਕਿ ਉਨ੍ਹਾਂ ਨੇ ਫੋਨ ਕਰਨ ਵਾਲੇ ਦਾ ਨਾਂਅ ਨਹੀਂ ਪੁੱਛਿਆ, ਫੋਨ ਕਰਨ ਵਾਲੇ ਨੇ ਸਿਰਫ਼ ਸੰਜੇ ਦੱਤ ਦੇ ਦਫ਼ਤਰ ਤੋਂ ਗੱਲ ਕਰਨ ਬਾਰੇ ਕਿਹਾ ਸੀ।