ਅਜਨਾਲਾ: ਪੰਜਾਬ ਆਏ ਦਿਨ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹੁਣ ਇੱਕ ਵਾਰ ਮੁੜ ਤੋਂ ਅਜਨਾਲਾ 'ਚ ਅਜਿਹੀ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦਰਅਸਲ ਦਿਨ ਦਿਹਾੜੇ 2 ਨਕਾਬ ਪੋਸ਼ ਲੁਟੇਰਿਆਂ ਵੱਲੋਂ ਗੰਨ ਪੁਆਇੰਟ ਉੱਤੇ ਇੱਕ ਸੁਨਿਆਰੇ ਦੀ ਦੁਕਾਨ ਉੱਤੇ ਵੱਡੀ ਲੁੱਟ ਕੀਤੀ ਗਈ, ਲੁਟੇਰੇ ਚਾਂਦੀ, ਸੋਨੇ ਦੇ ਗਹਿਣੇ ਅਤੇ ਕੈਸ਼ ਲੈ ਫਰਾਰ ਹੋ ਗਏ। ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਕੀ-ਕੀ ਲੁੱਟਿਆ
ਦੱਸ ਦਈਏ ਕਿ ਦੋ ਨਕਾਬਪੋਸ਼ ਲੁਟੇਰੇ ਦੁਕਾਨ ਅੰਦਰ ਦਾਖਲ ਹੋਏ ਜਿੱਥੇ ਉਹਨਾਂ ਵੱਲੋਂ ਪਿਸਤੌਲ ਦੀ ਨੋਕ ਉੱਪਰ ਦੁਕਾਨਦਾਰ ਕੋਲੋਂ 6 ਕਿਲੋ ਚਾਂਦੀ, 12 ਤੋਲੇ ਸੋਨੇ ਦੇ ਗਹਿਣੇ ਅਤੇ 50 ਕੈਸ਼ ਲੁੱਟਿਆ ਗਿਆ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਉੱਪਰ ਇੱਕ ਗ੍ਰਾਹਕ ਵੀ ਬੈਠੇ ਸੀ, ਜਿੰਨ੍ਹਾਂ ਦਾ ਉਸ ਵਿੱਚੋਂ 6 ਤੋਲੇ ਸੋਨਾ ਸੀ। ਪੀੜਤ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ।
ਲੁਟੇਰਿਆਂ ਦੀ ਭਾਲ ਜਾਰੀ
ਇਸ ਮੌਕੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਕ ਗੱਡੀ ਉੱਪਰ ਤਿੰਨ ਲੋਕ ਆਏ ਸੀ ਜਿੰਨ੍ਹਾਂ ਵਿੱਚੋਂ 2 ਲੋਕ ਮੂੰਹ ਬੰਨ੍ਹ ਕੇ ਦੁਕਾਨ ਅੰਦਰ ਦਾਖਲ ਹੋਏ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ।
- ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ ਕੇਂਦਰ ਸਰਕਾਰ 18 ਮਾਰਚ ਤੱਕ ਲਵੇ ਫੈਸਲਾ, ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ
- ਸੇਵਾ ਸਿੰਘ ਠੀਕਰੀ ਵਾਲਾ: ਨਾ ਵਿਰਾਸਤ ਸਾਂਭੀ, ਨਾ ਸਰਕਾਰੀ ਵਾਅਦੇ ਵਫ਼ਾ ਹੋਏ, ਉਤੋਂ ਇੱਕ ਹੋਰ ਐਲਾਨ
- ਪਨਾਮਾ ਦੇ ਜੰਗਲਾਂ ਵਾਂਗ ਖੌਫ਼ਨਾਕ ਹੈ ਪਨਾਮਾ ਨਹਿਰ ਦੀ ਕਹਾਣੀ, ਪੰਜਾਬ ਦੇ ਨੌਜਵਾਨ ਨੇ ਨਹਿਰ ਬਣਾਉਣ 'ਚ ਪਾਇਆ ਸੀ ਹਿੱਸਾ, ਜਾਣੋ ਕਿੰਨੀ ਮਿਲਦੀ ਸੀ ਤਨਖ਼ਾਹ