ਬਠਿੰਡਾ 'ਚ ਰਿਫਾਇਨਰੀ ਨੇੜਲੇ ਇਲਾਕਿਆਂ ਨੂੰ ਕੀਤਾ ਗਿਆ ਸੈਨੀਟਾਈਜ਼ - refinery
🎬 Watch Now: Feature Video
ਬਠਿੰਡਾ: ਹਲਕਾ ਤਲਵੰਡੀ ਸਾਬੋ 'ਚ ਸਥਿਤ ਦੇਸ਼ ਦੇ ਸਭ ਤੋਂ ਵੱਡੇ ਤੇਲ ਸੋਧਕ ਕਾਰਖਾਨੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇੜਲੇ ਇਲਾਕਿਆਂ ਨੂੰ ਕੋਰੋਨਾ ਦੇ ਮੱਦੇਨਜ਼ਰ ਸੈਨੀਟਾਈਜ਼ ਕੀਤਾ ਗਿਆ। ਦੱਸ ਦਈਏ, ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਬਚਾਅ ਲਈ ਲੌਕਡਾਊਨ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਇਹਤਿਆਤ ਵਰਤਣ ਲਈ ਕਿਹਾ ਜਾ ਰਿਹਾ ਹੈ। ਉੱਥੇ ਹੀ ਹਰੇਕ ਵਿਅਕਤੀ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਿਆ ਰਹੇ ਜਿਸ ਕਰਕੇ ਜਨਤਕ ਥਾਵਾਂ ਨੂੁੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।