ਸੰਯੁਕਤ ਕਿਸਾਨ ਮੋਰਚਾ ਦੁਕਾਨਦਾਰਾਂ ਦੇ ਹੱਕ ਵਿੱਚ -ਸਿੱਧਵਾਂ - ਦੁਕਾਨਦਾਰਾ
🎬 Watch Now: Feature Video
ਤਰਨਤਾਰਨ: ਕੋਰੋਨਾ ਦੀ ਬਿਮਾਰੀ ਦੇ ਨਾਮ ਤੇ ਦੁਕਾਨਦਾਰਾਂ ਨੂੰ ਡਰਾ ਧਮਕਾ ਕੇ ਦੁਕਾਨਾ ਬੰਦ ਕਰਵਾਉਣ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਕਸਬਾ ਖਾਲੜਾ ਵਿਖੇ ਗੁਰਬਾਜ ਸਿੰਘ ਸਿਧਵਾ ਦੀ ਅਗਵਾਈ ਹੇਠ ਸਰਕਾਰ ਖਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੋਕੇ ਕਿਸਾਨ ਆਗੂ ਗੁਰਬਾਜ ਸਿੰਘ ਸਿਧਵਾ ਨੇ ਕਿਹਾ ਹੈ ਕਿ ਕੇਦਰ ਦੀ ਸਰਕਾਰ ਵੱਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਧਰਨੇ ਨੂੰ ਫੇਲ ਕਰਨ ਲਈ ਤਰ੍ਹਾ-ਤਰ੍ਹਾ ਦੀਆਂ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ।ਹੁਣ ਕੋਰੋਨਾ ਦੀ ਬਿਮਾਰੀ ਦਾ ਨਾਮ ਲੈਕੇ ਲੋਕਾ ਨੂੰ ਡਰਾਇਆਂ ਧਮਕਾਇਆਂ ਜਾ ਰਿਹਾ ਹੈ।ਗਰੀਬ ਦਿਹਾੜੀਦਾਰਾਂ ਦੇ ਕੰਮ ਬੰਦ ਕਰਵਾਏ ਜਾ ਰਹੇ ਹਨ।ਜਿਸ ਨਾਲ ਭੁੱਖਮਰੀ ਜਿਹੇ ਹਲਾਤ ਪੈਦਾ ਹੋ ਰਹੇ ਹਨ।