ਵੀਕਐਂਡ ਲੌਕਡਾਊਨ ਕਾਰਨ ਸਬਜ਼ੀ ਮੰਡੀ ਬੰਦ, ਰੇਹੜੀ ਫੜ੍ਹੀ ਵਾਲਿਆਂ ਦਾ ਕੰਮਕਾਜ ਠੱਪ - sabzi mandi
🎬 Watch Now: Feature Video
ਮਲੇਰਕੋਟਲਾ: ਦੇਸ਼ ਅੰਦਰ ਲਗਾਤਾਰ ਕੋਰੋਨਾ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਸ ਮਹਾਂਮਾਰੀ 'ਤੇ ਕਾਬੂ ਪਾਉਣ ਦੇ ਮਕਸਦ ਨਾਲ ਸੂਬਾ ਸਰਕਾਰ ਵੱਲੋਂ 2 ਦਿਨ ਦਾ ਵੀਕਐਂਡ ਲੌਕਡਾਊਨ ਲਗਾ ਦਿੱਤਾ ਹੈ। ਇਸ ਨੂੰ ਲੈ ਕੇ ਜੇਕਰ ਗੱਲ ਕਰੀਏ ਮਲੇਰਕੋਟਲਾ ਸ਼ਹਿਰ ਦੀ ਤਾਂ ਮਲੇਰਕੋਟਲਾ ਮੁਕੰਮਲ ਬੰਦ ਨਜ਼ਰ ਆਇਆ ਅਤੇ ਇੱਥੋਂ ਦੀ ਸਬਜ਼ੀ ਮੰਡੀ ਵੀ 2 ਦਿਨਾਂ ਲਈ ਬੰਦ ਕਰ ਦਿੱਤੀ ਗਈ ਹੈ। ਇਸ ਮੌਕੇ ਜਦੋਂ ਈਟੀਵੀ ਭਾਰਤ ਨੇ ਮਲੇਰਕੋਟਲਾ ਦੀ ਸਬਜ਼ੀ ਮੰਡੀ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਮਲੇਰਕੋਟਲਾ ਦੀ ਸਬਜ਼ੀ ਮੰਡੀ ਜੋ ਹਰ ਸਮੇਂ ਭਰੀ ਰਹਿੰਦੀ ਸੀ ਉਹ ਖਾਲੀ ਨਜ਼ਰ ਆ ਰਹੀ ਹੈ, ਇੱਕ-ਦੋ ਫਲ ਦੀਆਂ ਰੇਹੜੀਆਂ ਵਾਲੇ ਹੀ ਰੇਹੜੀਆਂ ਲਗਾਈ ਖੜ੍ਹੇ ਹੋਏ ਹਨ। ਇਸ ਮੌਕੇ ਜਦੋਂ ਇਨ੍ਹਾਂ ਫਲ ਦੀ ਰੇਹੜੀ ਵਾਲਿਆਂ ਨਾਲ ਈਟੀਵੀ ਭਾਰਤ ਨੇ ਗੱਲਬਾਤ ਕੀਤੀ ਤਾਂ ਇਨ੍ਹਾਂ ਨੇ ਆਪਣੀ ਮਜ਼ਬੂਰੀ ਦੱਸਦਿਆਂ ਕਿਹਾ ਕਿ ਕੋਰੋਨਾ ਨਾਲ ਤਾਂ ਪਤਾ ਨਹੀਂ ਪਰ ਭੁੱਖਮਰੀ ਦੇ ਨਾਲ ਅਸੀਂ ਬੇਰੁਜ਼ਗਾਰ ਜ਼ਰੂਰ ਮਰ ਜਾਵਾਂਗੇ। ਜਿਸਦੇ ਚੱਲਦਿਆਂ ਉਨ੍ਹਾਂ ਨੂੰ ਫਲਾਂ ਦੀ ਰੇਹੜੀ ਲਗਾਉਣੀ ਪੈ ਰਹੀ ਹੈ।