ਬਲਾਕ ਮੰਡੀ ਦੇ ਦਿਹਾਤੀ ਪ੍ਰਧਾਨ ਨੂੰ ਨਸ਼ਾ ਤਸਕਰੀ ਮਾਮਲੇ 'ਚ ਕੀਤਾ ਕਾਬੂ - Rural President of Block Mandi
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਬੀਤੇ ਦਿਨੀਂ ਹਲਕਾ ਅਮਲੋਹ ਦੇ ਪਿੰਡ ਲਾਡਪੁਰ 'ਚ ਨਸ਼ਾ ਵੇਚਣ ਆਏ ਨੌਜਵਾਨ (ਸੂਰਜ ਦੱਤ) ਨੂੰ ਪਿੰਡ ਦੇ ਲੋਕਾਂ ਨੇ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਉਥੇ ਹੀ ਨਸ਼ਾ ਤਸਕਰ ਸੂਰਜ ਦੱਤ ਦੇ ਰਾਜਨੀਤਕ ਪਾਰਟੀ ਨਾਲ ਵੀ ਸਬੰਧ ਦੱਸੇ ਜਾ ਰਹੇ ਸਨ। ਜਨਵਰੀ 2019 ਦੇ 'ਚ ਅਮਲੋਹ ਦੇ ਅਕਾਲੀ ਦਲ ਦੇ ਹਲਕਾ ਇੰਚਾਰਜ਼ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਮੀਟਿੰਗ ਕਰਕੇ ਸੂਰਜ ਦੱਤ ਨੂੰ ਬਾਜੀਗਰ ਵਿੰਗ ਦੇ ਬਲਾਕ ਮੰਡੀ ਗੋਬਿੰਦਗੜ੍ਹ ਦਾ ਦਿਹਾਤੀ ਪ੍ਰਧਾਨ ਬਣਾਇਆ ਸੀ ਜਿਸ 'ਤੇ ਹੁਣ ਸਵਾਲ ਚੁੱਕੇ ਜਾ ਰਹੇ ਹਨ। ਇਸ ਮਾਮਲੇ 'ਤੇ ਅਕਾਲੀ ਦਲ ਉਪ-ਪ੍ਰਧਾਨ ਜਗਦੀਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਦੇ ਸਾਹਮਣੇ ਲਿਆਂਦਾ ਜਾਵੇਗਾ ਤੇ ਸੂਰਜ ਦੱਤ 'ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।