ਰੋਪੜ : ਇੱਕ ਦਰਜਨ ਤੋਂ ਵੱਧ ਫੱਟੜ ਹੋਏ ਕਾਂਗਰਸੀ ਤੇ ਅਕਾਲੀ - He was rushed to the Civil Hospital
🎬 Watch Now: Feature Video
ਰੋਪੜ: ਕੌਂਸਲ ਦੇ ਵਾਰਡ ਨੰਬਰ ਇੱਕ ਵਿੱਚ ਵੋਟਿੰਗ ਦੌਰਾਨ ਅਕਾਲੀ ਅਤੇ ਕਾਂਗਰਸੀਆਂ ਵਿਚਾਲੇ ਬਹਿਸਬਾਜ਼ੀ ਇਸ ਕਦਰ ਵਧੀ ਕਿ ਦੋਵੇਂ ਧਿਰਾਂ ਵਿਚਾਲੇ ਪੱਥਰ ਤੇ ਤਲਵਾਰਾਂ ਚੱਲ ਗਈਆਂ , ਜਿਸ ਦੌਰਾਨ ਇੱਕ ਦਰਜਨ ਤੋਂ ਵੱਧ ਅਕਾਲੀ ਅਤੇ ਕਾਂਗਰਸੀ ਫੱਟੜ ਹੋ ਗਏ। ਕਾਂਗਰਸੀਆਂ ਵੱਲੋਂ ਅਕਾਲੀਆਂ ਤੇ ਦੋਸ਼ ਲਗਾਏ ਜਾ ਰਹੇ ਨੇ ਕਿ ਅਕਾਲੀ ਦਲ ਦੇ ਸਪੋਟਰ ਵੋਟਰਾਂ ਨੂੰ ਪੈਸੇ ਵੰਡ ਰਹੇ ਸੀ ਜਿਸ ਕਾਰਨ ਇਹ ਝਗੜਾ ਹੋਇਆ। ਦੂਜੇ ਪਾਸੇ ਅਕਾਲੀਆਂ ਵੱਲੋਂ ਕਾਂਗਰਸੀਆਂ ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਵੱਲੋਂ ਤਲਵਾਰਾਂ ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ । ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਨੂੰ ਖਦੇੜਿਆ। ਜ਼ਖ਼ਮੀ ਹੋਏ ਅਕਾਲੀ ਵਰਕਰਾਂ ਨੂੰ ਰੂਪਨਗਰ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਗਿਆ।