ਅਟਾਰੀ 'ਚ ਲੁਟੇਰਿਆਂ ਨੇ ਲੁੱਟਿਆ ਘਰ, ਲਾਇਸੈਂਸੀ ਹਥਿਆਰ ਸਣੇ ਪੈਸੇ ਤੇ ਗਹਿਣੇ ਲੈ ਕੇ ਫਰਾਰ - ਲਾਇਸੈਂਸੀ ਹਥਿਆਰ
🎬 Watch Now: Feature Video
ਅੰਮ੍ਰਿਤਸਰ: ਅਟਾਰੀ ਪਿੰਡ ਵਿੱਚ ਸੋਮਵਾਰ ਸਵੇਰੇ ਇੱਕ ਘਰ ਵਿੱਚ ਲੁਟੇਰਿਆਂ ਨੇ ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ। ਲੁਟੇਰੇ ਪਰਿਵਾਰ ਨੂੰ ਬੰਧਕ ਬਣਾ ਕੇ ਨਕਦੀ ਅਤੇ ਇੱਕ ਲਾਇਸੰਸਸ਼ੁਦਾ ਹਥਿਆਰ ਲੈ ਗਏ। ਪਰਿਵਾਰ ਨੇ ਦੱਸਿਆ ਕਿ ਸਵੇਰੇ ਕਰੀਬ 7 ਵਜੇ ਲੁਟੇਰੇ ਘਰ ਵਿਚ ਦਾਖਲ ਹੋਏ ਅਤੇ ਸਾਰੇ ਸੋਨੇ ਚਾਂਦੀ ਦੇ ਗਹਿਣਿਆਂ ਅਤੇ ਨਕਦੀ ਅਤੇ ਲਾਇਸੈਂਸੀ ਹਥਿਆਰ ਵੀ ਲੁੱਟਕੇ ਲੈ ਗਏ। ਪਰਿਵਾਰ ਮੁਤਾਬਕ ਲੁਟੇਰਿਆਂ ਨੇ ਵਲੰਟੀਅਰ ਦੀ ਵਰਦੀ ਪਾਈ ਹੋਈ ਸੀ ਅਤੇ ਪਰਿਵਾਰ ਨੂੰ ਲੱਗਾ ਕਿ ਉਹ ਪੁਲੀਸ ਵਾਲੇ ਆਏ ਹਨ। ਉਨ੍ਹਾਂ ਦੇ ਜਾਣ ਮਗਰੋਂ ਪਰਿਵਾਰ ਨੇ ਪੁਲਿਸ ਨੂੰ ਇਤਲਾਹ ਕੀਤੀ ਅਤੇ ਪੁਲਿਸ ਅਧਿਕਾਰੀ ਨੇ ਮੌਕੇ 'ਤੇ ਪਹੁੰਚਕੇ ਨੇੜਲੇ ਏ.ਟੀ.ਐਮ. ਮਸ਼ੀਨ ਵਿੱਚ ਲੱਗੇ ਕੈਮਰੇ ਚੈੱਕ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।