ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਹੋਇਆ ਵਾਪਰਿਆ ਸੜਕ ਹਾਦਸਾ - ਵਾਪਰਿਆ ਸੜਕ ਹਾਦਸਾ
🎬 Watch Now: Feature Video
ਜਲੰਧਰ: ਇੱਥੋਂ ਦੇ ਕੰਪਨੀ ਬਾਗ ਚੌਂਕ ਕੋਲ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਛੋਟੇ ਹਾਥੀ ਡਰਾਈਵਰ ਨੇ ਜਾਮ ਵਿੱਚ ਖੜੀ ਕਾਰ ਵਿੱਚ ਜ਼ੋਰਦਾਰ ਟੱਕਰ ਮਾਰੀ ਹੈ। ਕਾਰ ਚਾਲਕ ਅੰਕਿਤ ਸੈਣੀ ਨੇ ਕਿਹਾ ਕਿ ਉਹ ਜਾਮ ਵਿੱਚ ਖੜੇ ਸੀ ਕਿ ਪਿੱਛੋਂ ਦੀ ਆ ਰਹੇ ਛੋਟੇ ਹਾਥੀ ਡਰਾਈਵਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਉਨ੍ਹਾਂ ਦੀ ਕਾਰ ਅਗਲੀ ਕਾਰ ਵਿੱਚ ਟਕਰਾਈ ਜੋ ਕਿ ਸਿਲੰਡਰ ਨਾਲ ਚਲਦੀ ਹੈ। ਉਨ੍ਹਾਂ ਕਿਹਾ ਕਿ ਛੋਟੇ ਹਾਥੀ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਗੱਡੀ ਕਾਫੀ ਰਫਤਾਰ ਵਿੱਚ ਚਲਾ ਰਿਹਾ ਸੀ। ਏਐਸਆਈ ਨੇ ਕਿਹਾ ਕਿ ਉਨ੍ਹਾਂ ਨੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।