ਚੰਡੀਗੜ੍ਹ ਵਿੱਚ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹਾਦਸਾ, 1 ਨੌਜਵਾਨ ਜ਼ਖ਼ਮੀ - ਚੰਡੀਗੜ੍ਹ ਕ੍ਰਾਇਮ ਨਿਊਜ਼ ਅਪਡੇਟ
🎬 Watch Now: Feature Video
ਚੰਡੀਗੜ੍ਹ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ। ਸੈਕਟਰ 37 'ਚ ਕਮਿਊਨਿਟੀ ਸੈਂਟਰ ਨੇੜੇ ਤੇਜ਼ ਰਫ਼ਤਾਰ ਕਾਰਨ ਇੱਕ ਫੋਰਚੂਨ ਗੱਡੀ ਇੱਕ ਇਮਾਰਤ ਦੇ ਬਾਹਰ ਪਾਰਕਿੰਗ 'ਚ ਖੜ੍ਹੀ ਹੋਰਨਾਂ ਦੋ ਗੱਡੀਆਂ ਉੱਤੇ ਚੜ੍ਹ ਗਈ। ਰਾਹਤ ਵਾਲੀ ਗੱਲ ਇਹ ਸੀ, ਕਿ ਪਾਰਕਿੰਗ ਵਿੱਚ ਲੱਗੀ ਹੋਈਆਂ ਗੱਡੀਆਂ 'ਚ ਕੋਈ ਵਿਅਕਤੀ ਬੈਠਾ ਨਹੀਂ ਸੀ। ਇਸ ਹਾਦਸੇ ਤੋਂ ਬਾਅਦ ਤੇਜ਼ ਰਫ਼ਤਾਰ ਗੱਡੀ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਗੱਡੀ ਦਾ ਦਰਵਾਜ਼ਾ ਲੌਕ ਹੋ ਗਿਆ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਗੱਡੀ ਚਾਲਕ ਨੂੰ ਗੱਡੀ ਤੋਂ ਬਾਹਰ ਕੱਢਿਆ ਗਿਆ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਨੇੜਲੀ ਇਮਾਰਤ ਦੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਿਆ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।