ਖੇਤੀ ਬਿੱਲਾਂ ਦਾ ਅਸਰ: ਯੂਪੀ ਤੋਂ ਸਸਤੇ ਰੇਟ ਤੋਂ ਝੋਨਾ ਲੈ ਕੇ ਮਹਿੰਗੇ ਭਾਅ 'ਚ ਵੇਚਣ ਵਾਲਾ ਆੜ੍ਹਤੀ ਕਾਬੂ - selling paddy at high rate
🎬 Watch Now: Feature Video
ਨਾਭਾ: ਕੇਂਦਰ ਵੱਲੋਂ ਖੇਤੀ ਬਿੱਲਾਂ ਦਾ ਅਸਰ ਹੁਣ ਸਾਫ਼ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪੰਜਾਬ 'ਚ ਲਗਾਤਾਰ ਦੂਸਰੇ ਰਾਜਾਂ ਵਿੱਚੋਂ ਫ਼ਸਲ ਆਉਣੀ ਸ਼ੁਰੂ ਹੋ ਗਈ ਹੈ ਅਤੇ ਝੋਨੇ ਦੀ ਫ਼ਸਲ ਦੇ ਆਉਣ ਨਾਲ ਪੰਜਾਬ ਦੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ। ਭਾਵੇਂ ਸੂਬਾ ਸਰਕਾਰ ਵੱਲੋਂ ਅੱਜ ਖੇਤੀ ਬਿੱਲਾਂ ਨੂੰ ਵਿਧਾਨ ਸਭਾ ਵਿੱਚ ਰੱਦ ਕਰ ਦਿੱਤਾ ਹੈ ਪਰ ਕੁਝ ਆੜ੍ਹਤੀਏ ਕੁਝ ਪੈਸਿਆਂ ਲਈ ਇਹ ਸਭ ਕਰ ਰਹੇ ਹਨ। ਨਾਭਾ ਦੀ ਸਬ ਤਹਿਸੀਲ ਭਾਦਸੋਂ ਦੀ ਅਨਾਜ ਮੰਡੀ ਵਿੱਚ ਆੜ੍ਹਤੀਆ ਅਸ਼ੀਸ਼ ਸੂਦ ਵੱਲੋਂ ਇਹ ਝੋਨਾ ਯੂ.ਪੀ. ਤੋਂ 1100 ਰੁਪਏ ਭਾਅ ਵਿੱਚ ਮੰਗਵਾ ਕੇ ਇੱਥੇ 1888 ਰੁਪਏ ਵਿੱਚ ਮਹਿੰਗੇ ਭਾਅ ਤੇ ਵੇਚਣ ਦੀ ਆੜ ਵਿੱਚ ਸੀ ਅਤੇ ਜਿੱਥੇ ਸਰਕਾਰ ਨੂੰ ਮੋਟਾ ਚੂਨਾ ਲਗਾ ਰਿਹਾ ਸੀ ਪਰ ਪੁਲਿਸ ਨੇ ਟਰੱਕ ਸਮੇਤ ਦੋਸ਼ੀਆਂ ਨੂੰ ਕਾਬੂ ਕਰਕੇ ਆੜ੍ਹਤੀ ਅਤੇ ਉਨ੍ਹਾਂ ਦੇ ਦੋ ਸਾਥੀ ਦਲਾਲਾਂ ਨੂੰ ਗ੍ਰਿਫਤਾਰ ਕਰ ਲਿਆ।