ਪਿੰਡ ਨੱਕੀ ਦੇ ਵਸਨੀਕ 2 ਸੂਬਿਆਂ ਵਿੱਚ ਪਾਉਂਦੇ ਆਪਣੀ ਵੋਟ, ਹੋਵੇਗੀ ਜਾਂਚ - ਪਠਾਨਕੋਟ
🎬 Watch Now: Feature Video

ਪਠਾਨਕੋਟ: ਪੰਜਾਬ ਜੰਮੂ ਸਰਹੱਦ ਉੱਤੇ ਵਸੇ ਸਰਹੱਦੀ ਪਿੰਡ ਨੱਕੀ ਦੇ ਲੋਕ ਪੰਜਾਬ ਅਤੇ ਜੰਮੂ ਦੋ ਸੂਬਿਆਂ ਵਿੱਚ ਵੋਟ ਪਾਉਂਦੇ ਹਨ। ਪਿੰਡ ਦੇ ਹੀ ਇੱਕ ਵਸਨੀਕ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਜਾਣਕਾਰੀ ਮਿਲਣ ਉੱਤੇ ਪਿੰਡ ਨੱਕੀ ਦੇ ਵੋਟਰਾਂ ਦੀ ਜਾਂਚ ਪੜਤਾਲ ਸ਼ੁਰੂ ਕੀਤੀ। ਬਲਾਕ ਪੰਚਾਇਤ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਪਿੰਡ ਨੱਕੀ ਦੇ ਲੋਕ ਆਪਣੀ ਵੋਟ ਦੀ ਵਰਤੋਂ ਪੰਜਾਬ ਅਤੇ ਜੰਮੂ ਦੋਹਾਂ ਥਾਵਾਂ ਲਈ ਕਰਦੇ ਹਨ ਜਿਸ ਨੂੰ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ, ਉਸ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਜਾਵੇਗੀ। ਇਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।