ਰੇਲ ਲਾਈਨਾਂ 'ਤੇ ਧਰਨੇ 'ਚ ਰਾਹਤ, ਕੋਲਾ ਤੇ ਖਾਦ ਵਾਲੀ ਗੱਡੀਆਂ ਨੂੰ ਹਰੀ ਝੰਡੀ - ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਦਾ ਸ਼ੰਘਰਸ਼
🎬 Watch Now: Feature Video
ਮਾਨਸਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਰੇਲ ਰੋਕੋ ਅੰਦੋਲਨ ਵਿੱਚ ਰਾਹਤ ਦੇਣ ਦਾ ਫ਼ੈਸਲਾ ਲਿਆ ਗਿਆ। ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਸੀਂ ਪਿਛਲੇ 1 ਅਕਤੂਬਰ ਤੋਂ ਰੇਲ ਲਾਈਨਾਂ ਰੋਕੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਦੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਿਰਫ਼ ਕੋਲੇ ਅਤੇ ਖਾਦ ਦੀਆਂ ਗੱਡੀਆਂ ਨੂੰ ਚੱਲਣ ਦਿੱਤਾ ਜਾਵੇਗਾ, ਬਾਕੀ ਸਾਰੀਆਂ ਗੱਡੀਆਂ ਬੰਦ ਰਹਿਣਗੀਆਂ ਅਤੇ ਸਾਡਾ ਸੰਘਰਸ਼ ਰੇਲਵੇ ਪਲੇਟਫਾਰਮ ਉੱਤੇ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ 4 ਨਵੰਬਰ ਨੂੰ ਫਿਰ ਤੋਂ ਮੀਟਿੰਗ ਬੁਲਾਈ ਗਈ ਹੈ ਅਤੇ ਸਾਰੇ ਜਥੇਬੰਦੀਆਂ 5 ਨਵੰਬਰ ਦੇ ਭਾਰਤ ਬੰਦ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੇ।