ਫ਼ਰੀਦਕੋਟ: ਲੋੜਵੰਦ ਪਰਿਵਾਰਾਂ ਲਈ ਅੱਗੇ ਆਈ 'ਰੈਡਕਰਾਸ ਭਲਾਈ ਸ਼ਾਖਾ' - ਕੋਵਿਡ-19
🎬 Watch Now: Feature Video
ਫ਼ਰੀਦਕੋਟ: ਕੋਰੋਨਾ ਵਾਇਰਸ ਦੇ ਚੱਲਦਿਆਂ 21 ਦਿਨਾਂ ਦਾ ਲੌਕਡਾਊਨ ਕੀਤਾ ਗਿਆ ਹੈ। ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜਵੰਦਾਂ ਨੂੰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਫ਼ਰੀਦਕੋਟ ਵਿੱਚ ਰੈਡਕਰਾਸ ਭਲਾਈ ਸ਼ਾਖਾ ਵੱਲੋਂ ਵੀ ਗਰੀਬ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਫ਼ਰੀਦਕੋਟ ਦੇ ਨੇੜਲੇ ਪਿੰਡ ਨਵਾਂ ਟਹਿਣਾਂ ਵਿਚ ਰਹਿੰਦੇ ਕਰੀਬ 50 ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਰੈਡ ਕਾਰਸ ਭਲਾਈ ਸ਼ਾਖਾ ਦੀ ਚੇਅਰਪਰਸ਼ਨ ਨੇ ਦੱਸਿਆ ਕਿ ਇਨ੍ਹਾਂ ਗਰੀਬ ਪਰਿਵਾਰਾਂ ਦੀ ਜਿੰਨੀ ਹੋ ਸਕੇ ਮਦਦ ਕੀਤੀ ਜਾ ਰਹੀ ਹੈ ਤੇ ਜ਼ਰੂਰਤ ਦਾ ਸਮਾਨ ਦਿੱਤਾ ਜਾ ਰਿਹਾ ਹੈ।