ਸੁਖਬੀਰ ਬਾਦਲ ਦੇ ਐਲਾਨ ’ਤੇ ਬਜ਼ੁਰਗ ਬੀਬੀਆਂ ਦਾ ਰਿਐਕਸ਼ਨ - ਮਹੀਨਾਵਾਰ 2000-2000 ਰੁਪਏ ਦਿੱਤੇ ਜਾਣਗੇ
🎬 Watch Now: Feature Video
ਫਿਰੋਜ਼ਪੁਰ: ਸੂਬੇ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸਤ ਭਖ ਚੁੱਕੀ ਹੈ। ਸੱਤਾ ‘ਤੇ ਕਾਬਿਜ਼ ਹੋਣ ਨੂੰ ਲੈਕੇ ਵੱਖ ਵੱਖ ਪਾਰਟੀਆਂ ਦੇ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਚੋਣਾਂ ਨੂੰ ਲੈਕੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਨੀਲੇ ਕਾਰਡ ਧਾਰਕਾਂ ਮਹਿਲਾਵਾਂ ਨੂੰ ਮਾਤਾ ਖੀਵੀ ਜੀ ਰਸੋਈ ਸਕੀਮ ਤਹਿਤ ਮਹੀਨਾਵਾਰ 2000-2000 ਰੁਪਏ ਦਿੱਤੇ ਜਾਣਗੇ। ਸੁਖਬੀਰ ਬਾਦਲ ਦੇ ਇਸ ਬਿਆਨ ਨੂੰ ਲੈਕੇ ਜਿੱਥੇ ਸਿਆਸਤ ਭਖ ਚੁੱਕੀ ਹੈ ਉੱਥੇ ਹੀ ਸੱਥਾਂ ਦੇ ਵਿੱਚ ਨਵੀਂ ਖੁੰਡ ਚਰਚਾ ਵੀ ਛਿੜ ਗਈ ਹੈ। ਇਸਦੇ ਨਾਲ ਹੀ ਬਜ਼ੁਰਗ ਮਹਿਲਾਵਾਂ ਦੇ ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਬਾਅਦ ਪ੍ਰਤੀਕਰਮ ਵੀ ਆਉਣੇ ਸ਼ੁਰੂ ਹੋ ਗਏ ਹਨ ਜਿੰਨ੍ਹਾਂ ਵਿੱਚ ਮਹਿਲਾਵਾਂ ਨੇ ਸੁਖਬੀਰ ਦੇ ਇਸ ਬਿਆਨ ਦਾ ਸੁਆਗਤ ਕੀਤਾ ਹੈ।