ਕਿਸਾਨਾਂ ਦੀ ਪਾਰਟੀ ਨੂੰ ਲੈ ਕੇ ਰਾਣਾ ਗੁਰਮੀਤ ਸੋਢੀ ਦਾ ਵੱਡਾ ਬਿਆਨ,ਕਿਹਾ... - ਪੰਜਾਬ ਵਿਧਾਨ ਸਭਾ
🎬 Watch Now: Feature Video
ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ (Bharatiya Janata Party) ਵਿਚ ਸ਼ਾਮਿਲ ਹੋਣ ਤੋਂ ਬਾਅਦ ਰਾਣਾ ਗੁਰਮੀਤ ਸੋਢੀ (Rana Gurmeet Sodhi) ਸ੍ਰੀ ਦਰਬਾਰ ਸਾਹਿਬ (Sri Darbar Sahib) ਨਤਮਸਤਕ ਹੋਏ।ਇਸ ਮੌਕੇ ਉਨ੍ਹਾਂ ਨੇਕਿਹਾ ਹੈ ਕਿ ਪੰਜਾਬ ਵਿਚ ਜਿਹੜੀਆਂ ਘਟਨਾਵਾਂ ਹੋ ਰਹੀਆ ਹਨ ਉਨ੍ਹਾਂ ਉਤੇ ਬੀਜੇਪੀ ਹੀ ਨੱਥ ਪਾ ਸਕਦੀ ਹੈ ਤੇ ਕਾਂਗਰਸ ਸਰਕਾਰ ਆਪਸ ਵਿਚ ਲੜਨ ਲੱਗੀ ਹੋਈ ਹੈ। ਕਿਸਾਨਾਂ ਦੀ ਪਾਰਟੀ ਬਾਰੇ ਸੋਢੀ ਨੇ ਕਿਹਾ ਹੈ ਕਿ ਕਿਸਾਨਾਂ ਦਾ ਸਵਾਗਤ ਹੈ ਅਤੇ ਭਾਰਤੀ ਜਨਤਾ ਨਾਲ ਗੱਠਜੋੜ ਕਰੇ।ਮਜੀਠੀਆ ਮਾਮਲੇ ਤੇ ਸੋਢੀ ਨੇ ਕਿਹਾ ਕਿ ਜੋ ਕੋਰਟ ਦੀ ਜਾਂਚ ਹੈ ਉਸੇ ਵਿਚ ਮਜੀਠੀਆ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਜਾਂਚ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।ਸੋਢੀ ਨੇ ਇਸ਼ਾਰਿਆਂ ਇਸ਼ਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਸਾਫ ਕਰ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਚ ਕਾਂਗਰਸ ਦੇ ਵੱਡੇ ਚਿਹਰੇ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਣਗੇ।