Exclusive: 20ਵੀਂ ਸਦੀ ਦਾ ਤੂੰਬੀ ਦਾ ਬਾਦਸ਼ਾਹ ਰਾਮ ਸਿੰਘ ਬੇਲੀ - ਰਾਜੇ-ਮਹਾਂਰਾਜਿਆਂ ਦੀ ਗਾਥਾ
🎬 Watch Now: Feature Video
ਪੰਜਾਬੀ ਵਿਰਸਾ ਬਹੁਤ ਹੀ ਅਮੀਰ ਵਿਰਸਾ ਹੈ, ਜਿਸ ਨੂੰ ਸਾਂਭਣ ਵਿੱਚ ਕਈ ਕਲਾਕਾਰਾਂ ਨੇ ਯੋਗਦਾਨ ਪਾਇਆ ਹੈ। ਅੱਜ ਈਟੀਵੀ ਭਾਰਤ ਪਹੁੰਚਿਆ ਹੈ ਅਜਿਹੇ ਹੀ ਕਲਾਕਾਰ ਦੇ ਘਰ ਜਿੰਨ੍ਹਾਂ ਦਾ ਨਾਂਅ ਰਾਮ ਸਿੰਘ ਬੇਲੀ ਹੈ। ਰਾਮ ਸਿੰਘ ਬੇਲੀ ਉਹ ਤੂੰਬੀਬਾਜ ਹੈ ਜਿਸ ਨੇ ਹੁਣ ਤੱਕ ਪੂਰਨ ਭਗਤ, ਦਸਾਂ ਪਾਤਸ਼ਾਹੀਆਂ ਅਤੇ ਰਾਜਾ-ਮਹਾਂਰਾਜਿਆਂ ਦੀ ਗਾਥਾ ਨੂੰ ਆਪਣੇ ਸ਼ਬਦਾਂ ਵਿੱਚ ਲਿਖ ਕੇ, ਤੂੰਬੀ ਉੱਤੇ ਗਾਅ ਕੇ ਲੋਕਾਂ ਤੱਕ ਪਹੁੰਚਾਇਆ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਨਾਭੇ ਦੇ ਰਹਿਣ ਵਾਲੇ ਕਰਤਾਰ ਸਿੰਘ ਅਲਬੇਲਾ ਦੇ ਸ਼ਾਗਿਰਦ ਵੀ ਰਹੇ ਹਨ। ਅੱਜ ਉਨ੍ਹਾਂ ਦੀ ਉਮਰ 72 ਸਾਲ ਦੀ ਹੈ, ਪਰ ਹਾਲੇ ਤੱਕ ਵੀ ਉਹ ਪੰਜਾਬੀ ਵਿਰਸੇ ਦੀ ਸੇਵਾ ਕਰ ਰਹੇ ਹਨ।