ਬਾਦਲ ਪਰਿਵਾਰ ਨੂੰ ਕੁਰਸੀ ਨੇ ਦਵਾਈ ਦਲੀਤਾਂ ਦੀ ਯਾਦ- ਵੇਰਕਾ - ਡਾ. ਭੀਮ ਰਾਓ ਅੰਬੇਦਕਰ ਜੀ ਦੀ ਜੈਅੰਤੀ
🎬 Watch Now: Feature Video
ਡਾ. ਭੀਮ ਰਾਓ ਅੰਬੇਦਕਰ ਜੀ ਦੀ ਜੈਅੰਤੀ ਮੌਕੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀਡੀਓ ਕਾਨਫਰੰਸ ਕਰਕੇ ਡਾ ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਦਿੱਤੀ। ਵਿਧਾਇਕ ਨੇ ਸੁਖਬੀਰ ਬਾਦਲ ਦੇ ਬਿਆਨ ਤੇ ਕਿਹਾ ਕਿ ਜਦੋਂ ਇਨ੍ਹਾਂ ਦੀ ਸਰਕਾਰ ਸੀ ਉਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ ਸੁਖਬੀਰ ਬਾਦਲ ਡਿਪਟੀ ਸੀਐੱਮ ਬਣ ਗਏ ਅਤੇ ਹਰਸਿਮਰਤ ਕੌਰ ਕੇਂਦਰ ਵਿੱਚ ਮੰਤਰੀ ਬਣ ਗਈ। ਉਸ ਸਮੇਂ ਉਨ੍ਹਾਂ ਨੂੰ ਦਲੀਤ ਯਾਦ ਨਹੀਂ ਆਏ ਸੀ। ਹੁਣ ਜਦੋ ਉਨ੍ਹਾਂ ਦੀ ਸਿਆਸੀ ਜ਼ਮੀਨ ਖਿਸਕਦੀ ਹੋਈ ਨਜਰ ਆ ਰਹੀ ਹੈ ਤਾਂ ਉਨ੍ਹਾਂ ਨੂੰ ਦਲੀਤਾਂ ਦੀ ਯਾਦ ਆ ਰਹੀ ਹੈ।