ਸ਼ਿਵਪੁਰੀ ਇਲਾਕੇ 'ਚ ਭਰਿਆ ਪਾਣੀ, ਕਾਰੋਬਾਰ ਬੰਦ, ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਢੀ ਭੜਾਸ - ਪੰਜਾਬ 'ਚ ਹੜ੍ਹ ਦਾ ਕਹਿਰ
🎬 Watch Now: Feature Video
ਲੁਧਿਆਣਾ ਦੇ ਸ਼ਿਵਪੁਰੀ ਇਲਾਕੇ 'ਚ ਬੀਤੇ ਪੰਜ ਦਿਨਾਂ ਤੋਂ ਗੰਦੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ, ਸੜਕਾਂ ਤੇ ਗਲੀਆਂ 'ਚ ਭਰਿਆ ਹੋਇਆ ਹੈ। ਇਸ ਕਰਕੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚਲਦਿਆਂ ਸਥਾਨਕ ਲੋਕਾਂ ਨੇ ਕਾਂਗਰਸ ਦੇ ਸਥਾਨਕ ਵਿਧਾਇਕ ਤੇ ਕੌਂਸਲਰ 'ਤੇ ਆਪਣੀ ਭੜਾਸ ਕੱਢੀ। ਲੋਕਾਂ ਨੇ ਕਿਹਾ ਕਿ ਉਹ ਪਿਛਲੇ ਪੰਜ ਦਿਨਾਂ ਤੋਂ ਇਸ ਮੁਸ਼ਕਿਲ ਤੋਂ ਜੂਝ ਰਹੇ ਹਨ ਪਰ ਉਨ੍ਹਾਂ ਦੀ ਸਾਰ ਲੈਣ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸ਼ਿਵਪੁਰੀ ਇਲਾਕਾ ਡੁੱਬਣਪੁਰੀ ਬਣ ਗਿਆ ਹੈ। ਉੱਥੇ ਹੀ ਮੌਕੇ 'ਤੇ ਮੌਜੂਦ ਲੋਕਾਂ ਦੀ ਸਾਰ ਲੈਣ ਲਈ ਪੁੱਜੇ ਵਿਧਾਇਕ ਰਾਕੇਸ਼ ਪਾਂਡੇ ਦਾ ਵੀ ਲੋਕਾਂ ਨੇ ਘਿਰਾਓ ਕੀਤਾ।
Last Updated : Aug 23, 2019, 4:37 AM IST