ਮੀਂਹ ਨੇ ਖੋਲ੍ਹੀ ਪ੍ਰਸ਼ਾਸ਼ਨ ਦੀ ਪੋਲ, ਅੰਮ੍ਰਿਤਸਰ ਹੋਇਆ ਪਾਣੀ-ਪਾਣੀ - ਰਾਸ਼ਨ
🎬 Watch Now: Feature Video
ਅੰਮ੍ਰਿਤਸਰ: ਗਰਮੀ ਤੋਂ ਬਾਅਦ ਭਾਰੀ ਮੀਂਹ (Rain) ਪੈਣ ਨਾਲ ਰਾਹਤ ਮਿਲੀ ਹੈ। ਅੰਮ੍ਰਿਤਸਰ ਦੇ ਦਬੁਰਜੀ ਇਲਾਕੇ ਵਿਚ ਪ੍ਰਸ਼ਾਸਨ ਦੀਆਂ ਨਕਾਮੀਆਂ ਦੀ ਵੀ ਪੋਲ ਖੁੱਲੀ ਹੈ।ਇਸ ਮੌਕੇ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਮੀਂਹ ਦਾ ਸਾਰਾ ਪਾਣੀ ਸਾਡੇ ਘਰਾਂ ਵਿਚ ਭਰ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੀਵੇਰਜ (Sewerage) ਵਿਚ ਪਾਣੀ ਦੀ ਸਹੀ ਤਰ੍ਹਾਂ ਨਾਲ ਨਿਕਾਸੀ ਨਾ ਹੋਣ ਕਰਕੇ ਪਾਣੀ ਘਰਾਂ ਵਿਚ ਭਰ ਗਿਆ ਹੈ।ਇਸ ਮੌਕੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਘਰਾਂ ਵਿਚ ਪਿਆ ਰਾਸ਼ਨ ਅਤੇ ਘਰੇਲੂ ਸਮਾਨ ਵੀ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ।ਸ਼ਹਿਰ ਵਿਚ ਭਾਰੀ ਮੀਂਹ ਪੈਣ ਕਾਰਨ ਸੜਕਾਂ ਉਤੇ ਭਾਰੀ ਭਰ ਗਿਆ ਹੈ।