ਅਕਾਲੀ ਦਲ ਨੇ ਕੈਪਟਨ ਤੇ ਕਾਂਗਰਸ ਸਰਕਾਰ ਘੇਰੀ - Questions raised
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13531797-49-13531797-1635862633873.jpg)
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਉਨ੍ਹਾਂ ‘ਤੇ ਸਵਾਲ ਚੁੱਕੇ ਗਏ ਹਨ। ਅਕਾਲੀ ਆਗੂ ਦਲਜੀਤ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਕੋਲ ਅਸਤੀਫੇ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਅਸਤੀਫੇ ਦੇ ਵਿੱਚ ਕਿਹਾ ਕਿ ਉਹ ਰੇਤ ਮਾਫੀਆ ਖਿਲਾਫ਼ ਇਸ ਲਈ ਕਾਰਵਾਈ ਨਹੀਂ ਕਰ ਸਕੇ ਕਿਉਂਕਿ ਇਸ ਧੰਦੇ ਦੇ ਵਿੱਚ ਉਨ੍ਹਾਂ ਦੀ ਪਾਰਟੀ ਦੇ ਆਗੂ ਸ਼ਾਮਿਲ ਸਨ। ਚੀਮਾ ਨੇ ਇਸ ਮਸਲੇ ਨੂੰ ਲੈ ਕੇ ਸਵਾਲ ਚੁੱਕਦਿਆਂ ਕਿਹਾ ਕਿ ਹੁਣ ਇਸ ਬਾਰੇ ਦੱਸਣ ਦਾ ਕੋਈ ਫਾਇਦਾ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿ ਰੇਤ ਮਾਫੀਆ ਤੋਂ ਬਿਨਾਂ ਸ਼ਰਾਬ ਮਾਫੀਆ ਦਾ ਧੰਦਾ ਵੀ ਚੱਲਦਾ ਰਿਹਾ ਹੈ ਉਸ ਖਿਲਾਫ਼ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਾਰਟੀ ਚਾਹੇ ਨਵੀਂ ਬਣੇ ਜਾਂ ਪੁਰਾਣੀ ਇੰਨ੍ਹਾਂ ਚੋਣਾਂ ਦੇ ਵਿੱਚ ਹਿਸਾਬ ਕਾਂਗਰਸ ਅਤੇ ਕੈਪਟਨ ਤੋਂ ਹਿਸਾਬ ਲਿਆ ਜਾਵੇਗਾ।