ਨੈਸ਼ਨਲ ਸ਼ੂਟਿੰਗ ਬਾਲ ਚੈਂਪੀਅਨਸਿਪ ਦੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ
🎬 Watch Now: Feature Video
ਫ਼ਰੀਦਕੋਟ: ਪੰਜਾਬ ਦੇ ਨੌਜੁਆਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੰਜਾਬ ਸ਼ੂਟਿੰਗ ਬਾਲ ਐਸੋਸੀਏਸ਼ਨ ਨੇ ਫ਼ਰੀਦਕੋਟ ਵਿਚ ਇਕ ਵਿਸੇਸ਼ ਸਮਾਗਮ ਕੀਤਾ। ਹਰਿਆਣਾ ਵਿਚ ਹੋਈ 35ਵੀਂ ਨੈਸ਼ਨਲ ਸੂਟਿੰਗ ਬਾਲ ਚੈਂਪੀਅਨਸਿਪ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਕੁਝ ਅਜਿਹੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਜਿੰਨਾਂ ਖੇਡਾਂ ਪ੍ਰਤੀ ਅਪਣੀ ਲੱਗਣ ਨਾਲ ਹੋਰ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੰਜਾਬ ਸੂਟਿੰਗ ਬਾਲ ਐਸ਼ੋਸੀਏਸ਼ਨ ਦੇ ਚੇਅਰਮੈਨ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ, ਤਾਂ ਜੋ ਪੰਜਾਬ ਦੇ ਬੱਚੇ ਖੇਡਾਂ ਪ੍ਰਤੀ ਉਤਸ਼ਾਹਿਤ ਹੋ ਸਕਣ ਅਤੇ ਖੇਡਾਂ ਨਾਲ ਜੁੜ ਕੁ ਜਿਥੇ ਉਹ ਆਪਣਾ ਅਤੇ ਆਪਣੇ ਮਾਪਿਆ ਦਾ ਨਾਮ ਰੌਸ਼ਨ ਕਰਨਗੇ, ਉਥੇ ਹੀ ਨਿਰੋਏ ਸਮਾਜ ਦੀ ਸਿਰਜਣਾ ਵਿਚ ਵੀ ਹਿੱਸਾ ਪਾਉਣਗੇ। ਹਰੇਕ ਖਿਡਾਰੀ ਨੂੰ 10 ਹਜਾਰ ਰੁਪੈ ਨਕਦ ਅਤੇ ਸਨਮਾਨ ਚਿੰਨ ਦੇ ਕੇ ਉਹਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ ਹੈ।