ਪੰਜਾਬ ਪੰਜਾਬੀਅਤ ਤੇ ਕਿਸਾਨ ਇੱਕ ਮੁੱਠੀ ਨੇ ਤੇ ਪੰਜਾਬ ਦੀ ਪਛਾਣ ਕਿਸਾਨਾਂ ਨਾਲ- ਬਨੀ ਖਹਿਰਾ - Bani Khaira
🎬 Watch Now: Feature Video

ਪਟਿਆਲਾ: ਖੇਤੀਬਾੜੀ ਆਰਡੀਨੈਂਸ ਦਾ ਵਿਰੋਧ ਪੰਜਾਬ ਹਰਿਆਣਾ ਵਿੱਚ ਭੱਖਿਆ ਹੋਇਆ ਹੈ। ਪੰਜਾਬ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਬਨੀ ਖਹਿਰਾ ਨੇ ਕਿਹਾ ਕਿ ਇਹ ਬਿੱਲ ਕਿਸਾਨ ਵਿਰੋਧੀ ਹੈ ਅਤੇ ਜੋ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਹੈ। ਉਹ ਉਨ੍ਹਾਂ ਨੂੰ ਬਹੁਤ ਪਹਿਲਾਂ ਹੀ ਦੇ ਦੇਣਾ ਚਾਹੀਦਾ ਸੀ। ਹਰਸਿਮਰਤ ਕੌਰ ਬਾਦਲ ਕੇਂਦਰ ਵਿੱਚ ਮੰਤਰੀ ਸਨ ਤਾਂ ਉਨ੍ਹਾਂ ਨੂੰ ਚਾਹੀਦਾ ਸੀ ਕਿ ਇਹ ਬਿੱਲ ਪਾਸ ਨਾ ਹੋਣ ਦਿੰਦੇ। ਇਸ ਬਿੱਲ ਨਾਲ ਕਾਰਪੋਰੇਟ ਘਰਾਨਿਆਂ ਨੂੰ ਫ਼ਾਇਦਾ ਪਹੁੰਚੇਗਾ। ਇਸ ਨਾਲ ਦੇਸ਼ ਦਾ ਕਿਸਾਨ ਮਾਰਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਵਿੱਚ ਰਹੀ ਹੈ ਤੇ ਪੰਜਾਬ ਪੰਜਾਬੀਅਤ ਤੇ ਕਿਸਾਨ ਇੱਕ ਮੁੱਠੀ ਨੇ ਪੰਜਾਬੀਅਤ ਦੀ ਪਹਿਚਾਹਣ ਕਿਸਾਨਾਂ ਨਾਲ ਹੈ।