ਅੰਮ੍ਰਿਤਸਰ:ਗਰੀਬ ਪਰਿਵਾਰ ਦੀ ਧੀ ਦੇ ਵਿਆਹ ਮੌਕੇ ਮਸੀਹਾ ਬਣ ਪੁੱਜੀ ਪੰਜਾਬ ਪੁਲਿਸ
🎬 Watch Now: Feature Video
ਅੰਮ੍ਰਿਤਸਰ: ਤਾਲਾਬੰਦੀ ਦੌਰਾਨ ਜਿੱਥੇ ਪੰਜਾਬ ਪੁਲਿਸ ਲੋੜਵੰਦਾਂ ਨੂੰ ਰਾਸ਼ਨ ਵੰਡਦੀ ਨਜ਼ਰ ਆਈ, ਉੱਥੇ ਹੀ ਪੁਲਿਸ ਪੰਜਾਬ ਗਰੀਬ ਧੀਆਂ ਦੇ ਵਿਆਹ ਕਰਨ ਤੋਂ ਵੀ ਪਿੱਛੇ ਨਹੀਂ ਹਟਦੀ। ਅਜਿਹਾ ਹੀ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਦੇ ਮਾਨਵਾਲਾ ਵਿਖੇ, ਜਿੱਥੇ ਪੰਜਾਬ ਪੁਲਿਸ ਵਿੱਚ ਬਤੌਰ ਏਐਸਆਈ ਦਲਜੀਤ ਸਿੰਘ ਗਰੀਬ ਲੜਕੀ ਦੇ ਵਿਆਹ ਵਿੱਚ ਮਾਮਾ ਬਣ ਕੇ ਸ਼ਾਮਿਲ ਹੋਇਆ ਅਤੇ ਮਾਮਾ ਵਾਲੇ ਸਾਰੇ ਰੀਤੀ ਰਿਵਾਜ ਨਿਭਾਏ ਅਤੇ ਨਵੀਂ ਵਿਆਹੀ ਜੋੜੀ ਅਸ਼ੀਰਵਾਦ ਦਿੱਤਾ। ਦੂਜੇ ਪਾਸੇ ਨਵੀਂ ਜੋੜੀ ਨੇ ਖੁਸ਼ੀ ਜਾਹਿਰ ਕੀਤੀ। ਪੂਜਾ ਦੇ ਮੁਤਾਬਿਕ ਉਸ ਦੀਆਂ ਪੰਜ ਭੈਣਾਂ ਅਤੇ ਇੱਕ ਭਰਾ ਹੈ। ਵਿਆਹ ਤੋਂ ਪਹਿਲਾਂ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਉਨ੍ਹਾਂ ਦੇ ਘਰ ਦੀ ਸੋਸ਼ਲ ਮੀਡੀਆ 'ਵੀਡੀਓ ਵਾਇਰਲ ਕੀਤੀ ਸੀ, ਜਿਸ ਤੋਂ ਬਾਅਦ ਬਹੁਤ ਸਾਰੇ ਐਨਆਰਆਈ ਲੋਕਾਂ ਨੇ ਵਿਆਹ ਲਈ ਮਦਦ ਕੀਤੀ। ਪੂਜਾ ਇਸ ਮੌਕੇ ਵਿਆਹ ਵਿੱਚ ਮਾਮਾ ਬਣ ਸ਼ਾਮਲ ਹੋਣ ਵਾਲੇ ਅਤੇ ਹਰ ਤਰ੍ਹਾ ਦੀ ਮਦਦ ਕਰਨ ਵਾਲੇ ਏਐਸਆਈ ਦਲਜੀਤ ਸਿੰਘ ਦਾ ਧੰਨਵਾਦ ਕੀਤਾ।