ਤਾਲਾਬੰਦੀ: ਪੰਜਾਬ ਪੁਲਿਸ ਨੇ ਛੋਟੀ ਬੱਚੀ ਦਾ ਮਨਾਇਆ ਜਨਮਦਿਨ, ਘਰ ਪਹੁੰਚਾਇਆ ਕੇਕ - Patiala Updates
🎬 Watch Now: Feature Video
ਪਟਿਆਲਾ: ਤਾਲਾਬੰਦੀ ਦੇ ਚੱਲਦਿਆਂ ਸ਼ਹਿਰ ਵਿੱਚ ਸਭ ਕੁੱਝ ਬੰਦ ਚੱਲ ਰਿਹਾ ਹੈ। ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਇੱਕ ਛੋਟੀ ਜਿਹੀ ਬੱਚੀ 'ਮਾਹੀ' ਦਾ ਜਨਮ ਦਿਨ ਉਸ ਦੇ ਘਰ ਜਾ ਕੇ ਮਨਾਇਆ ਗਿਆ। ਪਟਿਆਲਾ ਦੀ ਭਿੰਡੀਆ ਵਾਲੀ ਗਲੀ ਵਿੱਚ ਰਹਿਣ ਵਾਲੀ ਬੱਚੀ ਦੇ ਪਿਤਾ ਨੇ ਕੁੱਝ ਸਮਾਂ ਪਹਿਲਾਂ ਐਸਐਸਪੀ ਮਨਦੀਪ ਸਿੰਘ ਸਿੱਧੁੂ ਦੇ ਫੇਸਬੁੱਕ ਪੇਜ ਉਪਰ ਮੈਸੇਜ ਪਾਇਆ ਸੀ ਕਿ ਉਨ੍ਹਾਂ ਦੀ ਬੱਚੀ ਦਾ ਜਨਮਦਿਨ ਹੈ। ਐਸਅੇੈਸਪੀ ਸਾਹਿਬ ਨੇ ਜਵਾਬ ਦਿੰਦਿਆਂ ਕਿਹਾ ਕਿ ਬੱਚੀ ਦਾ ਜਨਮਦਿਨ ਮਨਾਇਆ ਜਾਵੇਗਾ। ਇਸ ਤੋਂ ਬਾਅਦ ਐਸਐਸਪੀ ਮਨਦੀਪ ਸਿੰਘ ਸਿੱਧੂ ਤੇ ਐਸਐਚਓ ਸੁਖਦੇਵ ਸਿੰਘ ਦੀ ਰਹਨੁਮਾਈ ਹੇਠ ਇੰਸਪੈਂਕਟਰ ਕਰਮਜੀਤ ਕੌਰ ਤੇ ਟੀਮ ਨੇ ਮਿਲ ਕੇ ਬੱਚੀ 'ਮਾਹੀ' ਲਈ ਜਨਮ ਦਿਨ ਦਾ ਕੇਕ ਲਿਆ ਕੇ ਉਸ ਦੇ ਦਿਨ ਨੂੰ ਹੋਰ ਖ਼ਾਸ ਬਣਾ ਦਿੱਤਾ।