ਸਰਦੂਲਗੜ੍ਹ 'ਚ 5 ਮਿੰਨੀ ਬੱਸਾਂ ਦੇ ਪਰਮਿਟ ਕੀਤੇ ਜਾਰੀ - Today punjabi News
🎬 Watch Now: Feature Video
ਮਾਨਸਾ: ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਬਿਹਤਰ ਬੱਸ ਸਰਵਿਸ ਨਾ ਹੋਣ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਪੰਜ ਮਿੰਨੀ ਬੱਸਾਂ ਦੇ ਪਰਮਿਟ ਜਾਰੀ ਕੀਤੇ ਗਏ ਹਨ। ਇਸ ਮੌਕੇ ਐਸਡੀਐਮ ਸਰਬਜੀਤ ਕੌਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਵੱਲੋਂ ਬੱਸ ਅਪਰੇਟਰਾਂ ਨੂੰ ਪਰਮਿਟ ਸੌਂਪੇ ਗਏ। ਬਿਕਰਮ ਮੋਫਰ ਨੇ ਦੱਸਿਆ ਕਿ ਸਰਦੂਲਗੜ੍ਹ ਹਲਕੇ ਦੇ ਕਰੀਬ ਸੌ ਪਿੰਡਾਂ ਦੇ ਵਿਚ ਬੱਸ ਸਰਵਿਸ ਨਾ ਮਾਤਰ ਸੀ ਅਤੇ ਲੋਕਾਂ ਨੂੰ ਘੰਟਿਆਂ ਬੱਧੀ ਬੱਸਾਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਇਸ ਮੌਕੇ ਬੱਸ ਅਪਰੇਟਰ ਗਮਦੂਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਿੰਨੀ ਬੱਸਾਂ ਦੇ ਪਰਮਿਟ ਜਾਰੀ ਕਰਕੇ ਜਿਥੇ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਉੱਥੇ ਹੀ ਲੋਕਾਂ ਦੀ ਮੁਸ਼ਕਲਾਂ ਦੀ ਵੀ ਹੱਲ ਕੀਤਾ ਹੈ।