ਪੰਜਾਬ ਬਜਟ 2020: ਜਨਤਾ ਦੀਆਂ ਆਸਾਂ ਨੂੰ ਪੂਰਾ ਨਾ ਕਰ ਸਕੀ ਕੈਪਟਨ ਸਰਕਾਰ - ਪੰਜਾਬ ਬਜਟ 'ਤੇ ਮਾਹਿਰਾਂ ਦੀ ਰਾਏ
🎬 Watch Now: Feature Video
ਪੰਜਾਬ 'ਚ ਕੈਪਟਨ ਸਰਕਾਰ ਨੂੰ 3 ਸਾਲ ਪੂਰੇ ਹੋ ਚੁੱਕੇ ਹਨ। ਵਿਧਾਨ ਸਭਾ ਵਿੱਚ ਅੱਜ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਜਟ ਪੇਸ਼ ਕੀਤਾ ਗਿਆ। ਇਸ ਵਿੱਚ ਮੁਲਾਜ਼ਮ ਵਰਗ, ਕਿਸਾਨ, ਸਿਹਤ ਤੇ ਸਿੱਖਿਆ ਦਾ ਧਿਆਨ ਮੁੱਖ ਰੱਖਿਆ ਗਿਆ ਹੈ। ਬਜਟ 2020-21 'ਚ ਕੀ ਖ਼ਾਸ ਰਿਹਾ ਤੇ ਇਸ ਬਜਟ ਵਿੱਚ ਕਿੱਥੇ ਕਮੀਆਂ ਰਹੀਆਂ ਇਸ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥਸ਼ਾਸਤ ਡਿਪਾਰਟਮੈਂਟ ਦੇ ਮੁੱਖੀ ਡਾਕਟਰ ਬਲਵਿੰਦਰ ਸਿੰਘ ਟਿਵਾਣਾ ਨਾਲ ਗੱਲਬਾਤ ਕੀਤੀ। ਇਸ ਦੌਰਾਨ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਬਲਵਿੰਦਰ ਸਿੰਘ ਨੇ ਕਿਹਾ ਕਿ ਜਨਤਾ ਨੂੰ ਪੰਜਾਬ ਸਰਕਾਰ ਦੇ ਬਜਟ ਤੋਂ ਬਹੁਤ ਉਮੀਦਾਂ ਸਨ ਪਰ ਸਰਕਾਰ ਜਨਤਾ ਦੀਆਂ ਆਸਾਂ ਨੂੰ ਪੂਰਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬ ਹੁੰਦੀ ਜਾ ਰਹੀ ਹੈ ਤੇ ਲੀਡਰ ਅਮੀਰ ਹੁੰਦੇ ਜਾ ਰਹੇ ਹਨ। ਇਸ ਤੋਂ ਇਹ ਪਤਾ ਲੱਗਦਾ ਹੈ ਇਥੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਮ ਲੋਕਾਂ ਲਈ ਕਿਸਾਨੀ, ਸਿਹਤ ਸੁਵਿਧਾਵਾਂ ਅਤੇ ਸਿੱਖਿਆ ਲਈ ਸਹੀ ਓਰੀਐਂਟਲ ਹੋਣਾ ਜ਼ਰੂਰੀ ਹੈ। ਸਰਕਾਰ ਨੂੰ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ 'ਚ ਰੁਜ਼ਗਾਰ ਵਧਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।