ਕੁਲਦੀਪ ਵੈਦ ਖਿਲਾਫ਼ ਹਲਕੇ ਦੇ ਸਰਪੰਚਾਂ ਨੇ ਖੋਲ੍ਹਿਆ ਮੋਰਚਾ
ਲੁਧਿਆਣਾ: 2022 ਵਿਧਾਨ ਸਭਾ ਚੋਣਾਂ (2022 Assembly Elections) ਲਈ ਕਾਂਗਰਸ ਵੱਲੋਂ ਜਾਰੀ ਕੀਤੀ ਗਈ ਪਹਿਲੀ ਲਿਸਟ ਵਿੱਚ ਹਲਕਾ ਗਿੱਲ ਦੇ ਉਮੀਦਵਾਰ ਦਾ ਨਾਮ ਨਹੀਂ ਹੈ, ਲਗਦਾ ਹੈ ਕਿ ਹਲਕਾ ਗਿੱਲ ਦੇ ਲੋਕਾਂ ਦੀ ਆਵਾਜ਼ ਹਾਈ ਕਮਾਨ ਦੇ ਕੰਨਾਂ ਤੱਕ ਪਹੁੰਚ ਚੁੱਕੀ ਹੈ। ਲੁਧਿਆਣਾ ਦੇ ਪਿੰਡ ਹੈਸਨਪੂਰਾ ਵਿਖੇ ਹਲਕਾ ਗਿੱਲ ਅਤੇ ਪਿੰਡ ਹੈਸਨਪੂਰਾ ਦੇ ਸਰਪੰਚਾ ਅਤੇ ਪੰਚਾਂ ਦੇ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕਰ ਦੱਸਿਆ ਕਿ ਹਲਕਾ ਗਿੱਲ ਦੇ ਸੰਭਾਵਿਤ ਉਮੀਦਵਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ। ਸਰਪੰਚਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੇ ਵਿਚ ਮੌਜੂਦਾ ਵਿਧਾਇਕ ਨੇ ਹਲਕੇ ਲਈ ਕੋਈ ਕੰਮ ਨਹੀਂ ਕੀਤਾ।ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੁਲਦੀਪ ਸਿੰਘ ਵੈਦ ਨੂੰ ਪਾਰਟੀ ਟਿਕਟ ਦਿੰਦੀ ਹੈ ਟਿਕਟ ਤਾਂ ਸਥਾਨਕ ਲੋਕ ਅਤੇ ਅਸੀਂ ਵੋਟ ਨਹੀਂ ਪਾਵਾਂਗੇ।