Punjab Assembly Elections 2022: 'ਕਾਂਗਰਸ ਕੋਲ ਹੋਏ 2 ਸਿੱਧੂ, ਇੱਕ ਸਿੱਧੂ ਮੂਸੇਵਾਲਾ, ਦੂਜਾ ਸਿੱਧੂ ਗੁੱਸੇ ਵਾਲਾ' - ਭਗਵੰਤ ਮਾਨ ਨੇ ਵਿਰੋਧੀ ਰਗੜੇ
🎬 Watch Now: Feature Video
ਮਾਨਸਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਪੰਜਾਬ ਦੀ ਸਿਆਸਤ ਭਖਦੀ ਜਾ ਰਹੀ ਹੈ। ਧੜਾ-ਧੜਾ ਸਿਆਸੀ ਪਾਰਟੀਆਂ ਵੱਲੋਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਅਤੇ ਮਾਨਸਾ ਦੇ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ ਅਤੇ ਅਕਾਲੀ ਦਲ ’ਤੇ ਵਰ੍ਹਦਿਆਂ ਕਿਹਾ ਕਿ ਇੰਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਭਲੇ ਦੀ ਗੱਲ ਨਹੀਂ ਕੀਤੀ ਜਦੋਂ ਕਿ ਅੱਜ ਸਮਾਂ ਹੈ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਦਾ ਤਾਂ ਕਿ ਪੰਜਾਬ ਨੂੰ ਫਿਰ ਹੱਸਦਾ ਵੱਸਦਾ ਪੰਜਾਬ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਲ ਅੱਜ ਦੋ ਸਿੱਧੂ ਹਨ ਇੱਕ ਸਿੱਧੂ ਮੂਸੇ ਵਾਲਾ ਤੇ ਦੂਜਾ ਸਿੱਧੂ ਗੁੱਸੇ ਵਾਲਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਕਿਸਾਨੀ, ਨੌਜਵਾਨੀ, ਬੇਰੁਜ਼ਗਾਰੀ, ਵਪਾਰੀ ਅਤੇ ਮਜ਼ਦੂਰਾਂ ਦੀ ਗੱਲ ਕਰਨ ਦੀ ਲੋੜ ਹੈ ਕਿਉਂਕਿ ਅੱਜ ਸਾਡੀ ਕਿਸਾਨੀ ਵੀ ਬਰਬਾਦ ਹੋ ਚੁੱਕੀ ਹੈ।