ਪੰਜਾਬ ਹਰਿਆਣਾ ਹਾਈਕੋਰਟ ਨੇ ਵਕੀਲ ਨੂੰ 50 ਹਜ਼ਾਰ ਰੁਪਏ ਦਾ ਲਗਾਇਆ ਜੁਰਮਾਨਾ
🎬 Watch Now: Feature Video
ਚੰਡੀਗੜ੍ਹ: ਖਰਾਬ ਬਰਤਾਵ ਦੇ ਚੱਲਦੇ ਪੰਜਾਬ ਹਰਿਆਣਾ ਹਾਈਕੋਰਟ ਨੇ ਵਕੀਲ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ। ਵਕੀਲ 'ਤੇ ਦੋਸ਼ ਹੈ ਕਿ ਉਸ ਵੱਲੋਂ ਕੇਸ ਦੇ ਤੱਥਾਂ ਦੀ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਤੇ ਜੁਰਮਾਨੇ ਲਾਗਾਉਂਦੇ ਹੋਏ ਪਟੀਸ਼ਨ ਖਾਰਜ ਕਰਨ ਦੀ ਗੱਲ ਵੀ ਕਹੀ ਗਈ ਹੈ।ਵਕੀਲ ਨੇ ਤੰਜ ਕੱਸਦੇ ਕਿਹਾ ਕਿ ਉਹ 1 ਲੱਖ ਰੁਪਏ ਦੇਣ ਲਈ ਤਿਆਰ ਹੈ। ਜਸਟਿਸ ਅਰੁਣ ਮੋਂਗਾ ਨੇ ਜੁਰਮਾਨੇ ਦੇ 1 ਲੱਖ ਨੂੰ ਕੋਵਿਡ-19 ਦੇ ਫੰਡ 'ਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ।
ਦੱਸ ਦਈਏ ਕਿ ਕੈਥਲ ਦੇ ਰਹਿਣ ਵਾਲੇ ਸ਼ਿਵ ਕੁਮਾਰ ਚੌਹਾਨ ਨੇ ਪੰਜਾਬ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਕਿ ਵਿਦਿਅਨ ਸੰਸਥਾਨ ਦੇ ਟਰੱਸਟ ਦੇ ਨਾਂਅ 'ਤੇ ਉਨ੍ਹਾਂ ਦੇ ਨਾਲ ਧੋਖਾ ਹੋਇਆ ਹੈ। ਇਸ ਸੰਬੰਧ 'ਚ ਐਸਪੀ ਤੇ ਸਬੰਧਤ ਐਸਐਚਓ ਨੂੰ ਸ਼ਿਕਾਇਤ ਵੀ ਦਰਜ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।ਪਟੀਸ਼ਨ 'ਚ ਮੰਗ ਕੀਤੀ ਗਈ ਸੀ ਕਿ ਪੁਲਿਸ ਨੂੰ ਦੋਸ਼ੀਆਂ ਖ਼ਿਲਾਫ ਕਾਰਵਾਈ ਦੇ ਨਿਰਦੇਸ਼ ਦਿੱਤੇ ਜਾਣ।