thumbnail

By

Published : May 20, 2020, 11:01 AM IST

Updated : May 20, 2020, 11:12 AM IST

ETV Bharat / Videos

ਹੁਸ਼ਿਆਰਪੁਰ ਡਿਪੂ ਤੋਂ ਅੱਜ ਬੱਸਾਂ ਹੋਈਆਂ ਰਵਾਨਾ

ਹੁਸ਼ਿਆਰਪੁਰ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਵਿੱਚ ਲਗਾਇਆ ਗਿਆ ਕਰਫ਼ਿਊ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਤਾਲਾਬੰਦੀ ਜਾਰੀ ਹੈ। ਲਗਭਗ 2 ਮਹੀਨੇ ਬਾਅਦ ਅੱਜ ਤੋਂ ਪੰਜਾਬ ਦੀਆਂ ਸੜਕਾਂ ਉੱਤੇ ਰੋਡਵੇਜ਼ ਦੀਆਂ ਬੱਸਾਂ ਦੌੜਨਗੀਆਂ। ਉੱਥੇ ਹੀ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਅੱਜ ਪੰਜ ਰੂਟਾਂ ਲਈ ਬੱਸਾਂ ਰਵਾਨਾ ਹੋਣਗੀਆਂ ਜਿਸ ਵਿੱਚ ਬਕਾਇਦਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਬੱਸਾਂ ਨੂੰ ਸੈਨੇਟਾਇਜ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਸਵਾਰੀਆਂ ਨੂੰ ਬੈਠਣ ਦਿੱਤਾ ਜਾਵੇਗਾ। ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਅਨਿਲ ਕੁਮਾਰ ਨੇ ਦੱਸਿਆ ਕਿ ਹੁਸ਼ਿਆਰਪੁਰ ਡਿਪੂ ਤੋਂ ਪੰਜ ਰੂਟਾਂ ਲਈ ਬੱਸਾਂ ਚੱਲਣਗੀਆਂ ਜਿਸ ਵਿੱਚ 50 ਫ਼ੀਸਦੀ ਸਵਾਰੀਆਂ ਹੀ ਹੋਣਗੀਆਂ ਅਤੇ ਬਕਾਇਦਾ ਇਹ ਬੱਸ ਇੱਕ ਬੱਸ ਸਟੈਂਡ ਤੋਂ ਦੂਜੇ ਮਨਜ਼ੂਰਸ਼ੁਦਾ ਬੱਸ ਸਟੈਂਡ ਤੱਕ ਹੀ ਜਾਵੇਗੀ।
Last Updated : May 20, 2020, 11:12 AM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.