ਬਿਜਲੀ ਬੋਰਡ ਹੈੱਡ ਆਫਿਸ ਦੇ ਬਾਹਰ ਨੌਕਰੀ ਦੀ ਮੰਗ ਨੂੰ ਲੈ ਕੇ ਧਰਨਾ - ਬਿਜਲੀ ਬੋਰਡ
🎬 Watch Now: Feature Video
ਪਟਿਆਲਾ: ਪਟਿਆਲਾ ਦੇ ਬਿਜਲੀ ਬੋਰਡ ਦੇ ਹੈੱਡ ਆਫਿਸ (Electricity Board Head Office) ਦੇ ਬਾਹਰ ਮ੍ਰਿਤਕ ਕਰਮਚਾਰੀ ਦੇ ਪਰਿਵਾਰ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠਿਆ ਨੂੰ 25 ਦਿਨ ਹੋ ਚੁੱਕੇ ਹਨ ਅਤੇ ਇਹਨਾਂ ਦੇ 11 ਸਾਥੀ ਬਿਲਡਿੰਗ ਟਾਵਰ 'ਤੇ ਬੈਠੇ ਹਨ। ਇਸ ਤੋਂ ਇਲਾਵਾਂ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਅਤੇ ਬੁੱਧਵਾਰ ਨੂੰ ਬਿਜਲੀ ਬੋਰਡ (Electricity Board Head Office) ਦੇ ਗੇਟ ਬੰਦ ਕਰ ਸੰਘਰਸ਼ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਵੱਲੋਂ ਕਿਹਾ ਗਿਆ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ, ਅਸੀਂ ਬੁੱਧਵਾਰ ਨੂੰ ਬਿਜਲੀ ਬੋਰਡ ਗੇਟ ਬੰਦ ਕਰ ਤਿੱਖਾ ਸੰਘਰਸ਼ ਕਰਾਂਗੇ। ਸਾਡੇ ਜਾਨੀ-ਮਾਲੀ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ (Government of Punjab) ਹੋਵੇਗੀ। ਸਾਡੇ 11 ਸਾਥੀ ਬਿਲਡਿੰਗ 'ਤੇ ਬੈਠੇ ਹਨ। ਇੱਕ ਸਾਥੀ ਦੀ ਸਿਹਤ ਖ਼ਰਾਬ ਹੋਈ ਸੀ, ਪਟਿਆਲਾ ਪ੍ਰਸ਼ਾਸਨ (Patiala Administration) ਵੱਲੋਂ ਉਸ ਦੇ ਪਰਿਵਾਰ ਦੇ ਮੈਂਬਰ ਨੂੰ ਉਸ ਨੂੰ ਨਹੀਂ ਮਿਲਣ ਦਿੱਤਾ ਗਿਆ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਬੁੱਧਵਾਰ ਤੱਕ ਅਸੀਂ ਬਿਜਲੀ ਬੋਰਡ (Electricity Board Head Office) ਦੇ ਗੇਟ ਬੰਦ ਕਰਾਗੇਂ।