ਫਿਲੌਰ ਵਿਖੇ ਲੱਗ ਰਹੇ ਟਾਵਰ ਖਿਲਾਫ਼ ਲੋਕਾਂ ਦਾ ਧਰਨਾ ਜਾਰੀ - ਏਅਰਟੈੱਲ ਦੇ ਟਾਵਰ
🎬 Watch Now: Feature Video
ਜਲੰਧਰ: ਇੱਥੋਂ ਦੇ ਕਸਬਾ ਫਿਲੌਰ ਦੇ ਮੁਹੱਲਾ ਰਵੀਦਾਸਪੁਰਾ ਵਿਖੇ ਲੰਘੇ ਦਿਨੀਂ ਲੋਕਾਂ ਨੇ ਲੱਗ ਰਹੇ ਏਅਰਟੈੱਲ ਦੇ ਟਾਵਰ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕੀਤਾ। ਮੁਹੱਲਾ ਵਾਸੀਆਂ ਨੇ ਦੋਸ਼ ਲਾਇਆ ਕਿ ਜ਼ਮੀਨ ਦੇ ਮਾਲਕ ਨੇ ਪਹਿਲਾਂ ਉਨ੍ਹਾਂ ਨੂੰ ਸੋਲਰ ਸਿਸਟਮ ਲਗਾਉਣ ਬਾਰੇ ਦੱਸਿਆ ਸੀ। ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਇੱਥੇ ਟਾਵਰ ਲਗਾ ਰਹੇ ਹਨ ਤਾਂ ਉਨ੍ਹਾਂ ਉਸ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕੀਤਾ। ਮੁਹੱਲਾ ਵਾਸੀਆਂ ਨੇ ਕਿਹਾ ਕਿ ਮੋਬਾਇਲ ਟਾਵਰ ਮੁਹੱਲੇ ਵਿੱਚ ਹਾਨੀਕਾਰਕ ਹੈ ਕਿਉਂਕਿ ਇੱਥੇ ਕਈ ਪਰਿਵਾਰ ਰਹਿੰਦੇ ਹਨ ਅਤੇ ਉਨ੍ਹਾਂ ਵਿੱਚੋਂ ਕਈ ਬੱਚੇ ਅਤੇ ਬਜ਼ੁਰਗ ਵੀ ਹਨ ਅਤੇ ਮੋਬਾਇਲ ਡਰ ਦੇ ਕਾਰਨ ਉਨ੍ਹਾਂ ਨੂੰ ਗੰਭੀਰ ਬੀਮਾਰੀਆਂ ਹੋਣ ਦਾ ਵੀ ਖ਼ਤਰਾ ਹੈ। ਐਸਐਚਓ ਸੰਜੀਵ ਕਪੂਰ ਨੇ ਕਿਹਾ ਕਿ ਏਅਰਟਲ ਵਾਲੇ ਕਾਨੂੰਨੀ ਤੌਰ ਉੱਤੇ ਇੱਥੇ ਟਾਵਰ ਲਗਾ ਰਿਹਾ ਹੈ ਅਤੇ ਉਨ੍ਹਾਂ ਕੋਲ ਪੂਰੇ ਕਾਗਜ਼ਾਤ ਵੀ ਹਨ ਜਿਸ ਦੇ ਚਲਦਿਆਂ ਮੁਹੱਲੇ ਵਾਸੀ ਉਨ੍ਹਾਂ ਨੂੰ ਇਹ ਟਾਵਰ ਲਗਾਉਣ ਤੋਂ ਰੋਕ ਨਹੀਂ ਸਕਦੇ। ਜੇਕਰ ਉਹ ਇੱਥੇ ਟਾਵਰ ਲੱਗਣ ਤੋਂ ਰੋਕਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਸੰਬੰਧ ਵਿੱਚ ਕੋਰਟ ਵਿੱਚ ਜਾਣਾ ਪਵੇਗਾ।