ਫਾਜ਼ਿਲਕਾ ’ਚ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ - ਫਾਜ਼ਿਲਕਾ ’ਚ ਨਾਮਜ਼ਦਗੀਆਂ ਭਰਨ ਦਾ ਅਮਲ ਸ਼ੁਰੂ
🎬 Watch Now: Feature Video
ਫਾਜ਼ਿਲਕਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸੀ ਅਖਾੜਾ ਭੱਖ਼ਿਆ ਹੋਇਆ ਹੈ। ਸੂਬੇ ਵਿੱਚ ਅੱਜ ਤੋਂ ਪਾਰਟੀ ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰ ਰਹੇ ਹਨ। 31 ਜਨਵਰੀ ਤੱਕ ਉਮੀਦਵਾਰ ਨਾਮਜ਼ਦਗੀ ਕਾਗਜ਼ ਦਾਖਲ ਕਰ ਸਕਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਐਸਡੀਐਮ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ 25 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਕੋਈ ਵੀ ਉਮੀਦਵਾਰ ਆਪਣਾ ਨਾਮਜ਼ਦਗੀ ਫਾਰਮ ਆਨ-ਲਾਈਨ ਜਾ ਖੁਦ ਆਕੇ ਅਪਲਾਈ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸਦਾ ਸਮਾਂ 11 ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਦਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਹਲਕੇ ਵਿੱਚ 1 ਲੱਖ 77 ਹਜ਼ਾਰ 237 ਦੇ ਕਰੀਬ ਵੋਟਰ ਹਨ ਅਤੇ ਇੰਨ੍ਹਾਂ ਵਿੱਚੋਂ ਮਰਦ 92,704 ਅਤੇ ਔਰਤਾਂ 84526 ਤੇ ਟਰਾਂਸਜੈਂਡਰ ਕੈਟਾਗਿਰੀ ਦੇ 7 ਲੋਕ ਹਨ। ਇਸਦੇ ਨਾਲ ਹੀ, ਉਨ੍ਹਾਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕੀਤੀ ਜਾਵੇ।