ਪਾਵਰਕੌਮ ਵੱਲੋਂ ਹੁਣ ਲਾਏ ਜਾਣਗੇ ਬਿਜਲੀ ਦੇ ਸਮਾਰਟ ਮੀਟਰ - ਗੁਰਦੇਵ ਸਿੰਘ ਨਾਗੀ ਮੁੱਖ ਇੰਜਨੀਅਰ
🎬 Watch Now: Feature Video
ਪਟਿਆਲਾ: ਕੁਝ ਦਿਨ ਪਹਿਲਾਂ ਮੁੱਖ ਮੰਤਰੀ ਪੰਜਾਬ ਵੱਲੋਂ ਪਾਵਰਕੌਮ ਵਿਭਾਗ ਨੂੰ ਸਮਾਰਟ ਮੀਟਰ ਲਾਉਣ ਸਬੰਧੀ ਹਰੀ ਝੰਡੀ ਦੇ ਦਿੱਤੀ ਗਈ ਹੈ ਇਸ ਦੀ ਜਾਣਕਾਰੀ ਸਾਨੂੰ ਗੁਰਦੇਵ ਸਿੰਘ ਨਾਗੀ ਮੁੱਖ ਇੰਜਨੀਅਰ ਨੇ ਦਿੱਤੀ ਉਨ੍ਹਾਂ ਕਿਹਾ ਕਿ ਹੁਣ ਸਮਾਰਟ ਮੀਟਰ ਲੱਗਣਗੇ ਜਿਨ੍ਹਾਂ ਵਿਚ ਮੋਬਾਇਲ ਵਾਂਗ ਸਿੱਮ ਪਵੇਗਾ ਜਿਸਦਾ ਹਰ ਮਹੀਨੇ ਪੱਚੀ ਰੁਪਏ ਦੇ ਕਰੀਬ ਕਿਰਾਇਆ ਹੋਵੇਗਾ। ਉਨ੍ਹਾਂ ਦੱਸਿਆ ਕਿ 7200 ਨਹੀਂ ਬਲਕਿ 5300 ਰੁਪਏ ਮੀਟਰ ਦੀ ਕੀਮਤ ਰੱਖੀ ਗਈ ਹੈ ਬਾਕੀ ਸਿਮ ਚਾਰਜਿਸ ਹਨ। ਉਨ੍ਹਾਂ ਕਿਹਾ ਕਿ ਇਸ ਮੀਟਰ ਨੂੰ ਲਗਾਉਣ ਦੇ ਨਾਲ ਜੇਕਰ ਕੋਈ ਮੀਟਰ ਨਾਲ ਛੇੜ ਛਾੜ ਕਰਦਾ ਹੈ ਤਾਂ ਤੁੰਰਤ ਇਸ ਸਬੰਧੀ ਇਨਫੋਮੇਸ਼ਨ ਸਾਨੂੰ ਮਿਲ ਜਾਵੇਗੀ ਜਿਸ ਨਾਲ ਬਿਜਲੀ ਚੋਰੀ ਕਾਫ਼ੀ ਹੱਦ ਤਕ ਖ਼ਤਮ ਹੋ ਜਾਵੇਗੀ।