ਸੜਕਾਂ ਦੀ ਖਸਤਾ ਹਾਲਤ ਨੇ ਤਪਾਏ ਲੋਕ, ਨਗਰ ਕੌਂਸਲ ਫਸਿਆ ਕਸੂਤਾ ! - ਨਗਰ ਕੌਂਸਲ ਗੜ੍ਹਸ਼ੰਕਰ
🎬 Watch Now: Feature Video
ਹੁਸ਼ਿਆਰਪੁਰ: ਗੜ੍ਹਸ਼ੰਕਰ ‘ਚ ਸਰਕਾਰੀ ਗੋਦਾਮਾਂ (government warehouses) ਨੂੰ ਜਾਣ ਵਾਲੀਆਂ ਸੜਕਾਂ ਦੀ ਖਸਤਾ ਹਾਲਤ ਨੂੰ ਲੈਕੇ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ‘ਤੇ ਲੱਗੀਆਂ ਇੰਟਰਲੋਕ ਟਾਇਲਾਂ ਦੇ ਧਸਣ ਕਰਕੇ ਟੋਏ ਪੈਣ ਨਾਲ ਰਾਹਗੀਰਾਂ ਅਤੇ ਦਫਤਰਾਂ ਵਿੱਚ ਆਉਣ ਜਾਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧ ਵਿੱਚ ਸੈਂਟਰ ਵੇਅਰ ਹਾਊਸ ਦੇ ਮੈਨੇਜ਼ਰ ਬਲਰਾਜ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਹਰ ਸਾਲ ਸਰਕਾਰੀ ਗੋਦਾਮਾਂ ਦਾ ਟੈਕਸ ਨਗਰ ਕੌਂਸਲ ਗੜ੍ਹਸ਼ੰਕਰ ਨੂੰ ਦੇ ਰਹੇ ਹਾਂ। ਓਧਰ ਦੂਜੇ ਪਾਸੇ ਨਗਰ ਕੌਂਸਲ ਗੜ੍ਹਸ਼ੰਕਰ ਦੇ ਪ੍ਰਧਾਨ ਤ੍ਰੀਮਬਕ ਦੱਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਸੜਕ ਮੰਡੀ ਤੋਂ ਸਰਕਾਰੀ ਗੋਦਾਮਾਂ ਤੱਕ ਨਗਰ ਕੌਂਸਲ ਗੜ੍ਹਸ਼ੰਕਰ ਨੇ ਬਣਾਈ ਸੀ ਪਰ ਸੀਵਰੇਜ ਪੈਣ ਨਾਲ ਇਹ ਸੜਕ ਨੁਕਸਾਨੀ ਗਈ ਹੈ।