ਨਾਕਾਬੰਦੀ ਦੌਰਾਨ ਪੁਲਿਸ ਟੀਮ 'ਤੇ ਹੋਇਆ ਹਮਲਾ: ਪੁਲਿਸ ਮੁਲਾਜ਼ਮ ਫੱਟੜ - ਇਲਾਜ ਲਈ ਹਸਪਤਾਲ ਭਰਤੀ ਕਰਵਾਇਆ
🎬 Watch Now: Feature Video

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਅਧੀਨ ਪੈਂਦੇ ਖੰਨਾ ਪੁਲਿਸ ਵਲੋਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਦੋਰਾਹਾ ਨਜ਼ਦੀਕ ਕੌੰਮੀ ਮਾਰਗ 'ਤੇ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਜਦੋਂ ਪੁਲਿਸ ਵਲੋਂ ਸ਼ੱਕ ਦੇ ਅਧਾਰ 'ਤੇ ਇੱਕ ਕਾਰ ਨੂੰ ਰੋਕਿਆ ਤਾਂ ਉਕਤ ਕਾਰ ਸਵਾਰਾਂ ਵਲੋਂ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ 'ਚ ਸਹਾਇਕ ਥਾਣੇਦਾਰ ਅਤੇ ਕਈ ਮੁਲਾਜ਼ਮ ਫੱਟੜ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਸੂਤਰਾਂ ਦਾ ਕਹਿਣਾ ਕਿ ਉਕਤ ਕਾਰ ਸਵਾਰ ਪੁਲਿਸ ਮੁਕਾਜ਼ਮ ਦੀ ਪਿਸਤੌਲ ਲੈਕੇ ਫ਼ਰਾਰ ਹੋ ਗਏ।