ਲੁੱਟ ਖੋਹ ਕਰਨ ਵਾਲਾ ਗਿਰੋਹ ਚੜ੍ਹਿਆ ਪੁਲਿਸ ਅੜਿੱਕੇ - ਮਲੇਰਕੋਟਲਾ
🎬 Watch Now: Feature Video
ਮਲੇਰਕੋਟਲਾ ਸਿਟੀ ਇੱਕ ਅਤੇ ਦੋ ਦੇ ਥਾਣੇ ਅਧੀਨ ਦਰਜ ਵੱਖੋ-ਵੱਖ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਤਹਿਤ ਮਲੇਰਕੋਟਲਾ ਪੁਲਿਸ ਨੇ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਉਮਰ ਵੀਹ ਸਾਲ ਦੇ ਕਰੀਬ ਦੱਸੀ ਗਈ ਹੈ। ਇਸ ਮੌਕੇ ਡੀਐਸਪੀ ਵਿਲੀਅਮ ਜੇਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਕੋਲੋਂ ਮੋਬਾਇਲ ਤੇ ਗਹਿਣੇ ਬਰਾਮਦ ਕੀਤੇ ਗਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਤੇ ਪਹਿਲਾਂ ਵੀ ਕਈ ਜਗ੍ਹਾ ਪਰਚੇ ਦਰਜ ਹਨ। ਗ੍ਰਿਫਤਾਰੀ ਦੌਰਾਨ ਪੁੱਛਤਾਛ ਜਾਰੀ ਹੈ ਕਿ ਇਨ੍ਹਾਂ ਵੱਲੋਂ ਜਿਲ੍ਹੇ ਅੰਦਰ ਹੋਰ ਕਿੰਨੀਆਂ ਕੁ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਉੱਧਰ ਇਨ੍ਹਾਂ ਨੌਜਵਾਨਾਂ ਨੇ ਵੀ ਮੰਨਿਆ ਕਿ ਉਨ੍ਹਾਂ ਕੋਲੋਂ ਗਲਤੀ ਹੋਈ ਹੈ ਤੇ ਉਹ ਨਸ਼ੇ ਦੀ ਦਲਦਲ ਵਿੱਚ ਫਸ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਲੱਗ ਪਏ ਸਨ, ਜਿਸ ਕਾਰਨ ਉਨ੍ਹਾਂ ਨੇ ਪਰਿਵਾਰਾਂ ਨੂੰ ਵੀ ਬੇਹੱਦ ਦੁੱਖ ਦਿੱਤਾ ਹੈ।