3 ਕਿਲੋ ਹੈਰੋਇਨ ਅਤੇ 2 ਲੱਖ ਦੀ ਡਰੱਗ ਮਨੀ ਸਣੇ ਨਸ਼ਾ ਤਸਕਰ ਕਾਬੂ - ferozpur drugs smuggler arrested in jalandhar
🎬 Watch Now: Feature Video
ਜਲੰਧਰ ਦੀ ਪੁਲਿਸ ਨੇ ਫਿਰੋਜ਼ਪੁਰ ਦੇ ਇੱਕ ਨਸ਼ਾ ਤਸਕਰ ਨੂੰ 3 ਕਿਲੋ ਹੈਰੋਇਨ ਤੇ 2 ਲੱਖ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਫੜੇ ਗਏ ਨਸ਼ਾ ਤਸਕਰ ਦੇ ਸਬੰਧ ਬਾਰਡਰ ਪਾਰ ਪਾਕਿਸਤਾਨ ਦੇ ਨਸ਼ਾ ਤਸਕਰਾਂ ਦੇ ਨਾਲ ਹਨ। ਪੁਲਿਸ ਵੱਲੋਂ ਗ੍ਰਿਫ਼ਤਾਰ ਕਿਤੇ ਨੌਜਵਾਨ ਦੀ ਪਛਾਣ ਚਰਨਜੀਤ ਸਿੰਘ ਹੈ ਜਿਸ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ। ਜਲੰਧਰ ਪੁਲਸ ਨੇ ਚਰਨਜੀਤ ਸਿੰਘ ਉਰਫ ਚੰਨਾ ਨੂੰ ਜਲੰਧਰ ਦੇ ਵਡਾਲਾ ਚੌਕ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਤੀ ਕੌਮਾਂਤਰੀ ਬਜਾਰ ਵਿੱਚ ਕਰੀਬ 15 ਕਰੋੜ ਦੀ ਦੱਸੀ ਹੈ। ਪੁੱਛਗਿੱਛ ਦੌਰਾਨ ਆਰੋਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਤਸਕਰੀ ਦਾ ਕੰਮ ਲੰਬੇ ਸਮੇਂ ਤੋਂ ਆਪਣੇ ਪਿਤਾ ਦੇ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ। ਉਸ ਵੱਲੋਂ ਨਸ਼ਾ ਤਸਕਰੀ ਦੀ ਸਪਲਾਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੀ ਜਾਂਦੀ ਸੀ।